UP ਸਰਕਾਰ ਦਾ ਨਾਦਰਸ਼ਾਹੀ ਫਰਮਾਨ : ਲਖੀਮਪੁਰ ‘ਚ ਪੰਜਾਬੀਆਂ ਦੀ ਐਂਟਰੀ ਕੀਤੀ ਬੈਨ, ਪੰਜਾਬ ਸਰਕਾਰ ਨੂੰ ਲਿਖਿਆ ਪੱਤਰ “ਕਿਸੇ ਵੀ ਪੰਜਾਬੀ ਨੂੰ ਨਾ ਦਿੱਤੀ ਜਾਵੇ ਆਉਣ ਦੀ ਇਜਾਜ਼ਤ”

0
721

ਚੰਡੀਗੜ੍ਹ | ਉੱਤਰ ਪ੍ਰਦੇਸ਼ ਸਰਕਾਰ ਨੇ ਲਖੀਮਪੁਰ ਖੀਰੀ ‘ਚ ਵਾਪਰੇ ਘਟਨਾਕ੍ਰਮ ਸਬੰਧੀ ਇਕ ਨਵਾਂ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਯੂਪੀ ਸਰਕਾਰ ਦੇ ਸਕੱਤਰ ਨੇ ਪੰਜਾਬ, ਚੰਡੀਗੜ੍ਹ ਅਤੇ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਸਬੰਧੀ ਜ਼ਿਲਾ ਅਧਿਕਾਰੀ ਵੱਲੋਂ ਧਾਰਾ 144 ਲਾਈ ਗਈ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਆਉਣ ਦੀ ਇਜਾਜ਼ਤ ਨਾ ਜਿੱਤੀ ਜਾਵੇ।

ਦੱਸਣਯੋਗ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੂੰ ਵੀ ਲਖਨਊ ਏਅਰਪੋਰਟ ‘ਤੇ ਰੋਕ ਲਿਆ ਗਿਆ ਹੈ।

ਗ੍ਰਹਿ ਮੰਤਰੀ ਰੰਧਾਵਾ ਨੇ ਟਵੀਟ ਕਰਕੇ ਕਿਹਾ, ”ਸਾਨੂੰ ਇਹ ਹਰ ਤਰੀਕੇ ਨਾਲ ਰੋਕ ਰਹੇ ਹਨ ਪਰ ਅਸੀਂ ਹਰ ਹਾਲ ‘ਚ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਾਂਗੇ, ਜੇਕਰ ਲੋੜ ਪਈ ਤਾਂ ਅਸੀਂ ਕਿਸਾਨਾਂ ਲਈ ਗ੍ਰਿਫਤਾਰੀ ਵੀ ਦੇਵਾਂਗੇ।”