ਅਨਲੌਕ-5 ਦਾ ਹੋ ਸਕਦਾ ਹੈ ਐਲਾਨ, ਇਹ ਮਿਲ ਸਕਦੀਆਂ ਨੇ ਛੋਟਾਂ

0
1090

ਨਵੀਂ ਦਿੱਲੀ .  ਕੋਰੋਨਾ ਸੰਕਟ ਦੇ ਦੌਰਾਨ ਲਗਾਇਆ ਲੌਕਡਾਊਨ ਹੁਣ ਹੌਲੀ-ਹੌਲੀ ਅਨਲੌਕ ਵੱਲ ਵਧ ਰਿਹਾ ਹੈ। ਦੇਸ਼ ਵਿਚ ਹੁਣ ਅਨਲੌਕ-4 ਚੱਲ ਰਿਹਾ ਹੈ ਜਿਸ ਵਿਚ ਕੇਂਦਰ ਸਰਕਾਰ ਨੇ ਨਵੀਆਂ ਰਿਆਇਤਾਂ ਅਤੇ ਛੋਟ ਦਿੱਤੀ ਹੈ। ਅਰਥਵਿਵਸਥਾ ਨੂੰ ਪਾਰਟੀ ਉੱਤੇ ਲਿਆਉਣ ਲਈ ਕੇਂਦਰ ਸਰਕਾਰ ਨੇ ਦੇਸ਼ ਵਿਚ ਲੋਕਾਂ ਨੂੰ ਘਰਾਂ ਵਿਚੋਂ ਨਿਕਲਣ ਅਤੇ ਕੰਮ ਕਰਨ ਦੀ ਛੋਟ ਦਿੱਤੀ ਹੈ। ਕੇਂਦਰ ਸਰਕਾਰ ਛੇਤੀ ਹੀ ਅਨਲਾਕ-5 ਲਈ ਨਵੀਆਂ ਗਾਈਡ ਲਾਇੰਸ ਦਾ ਐਲਾਨ ਕਰ ਸਕਦੀ ਹੈ। ਦੱਸ ਦਈਏ ਕਿ ਅਕਤੂਬਰ ਤੋਂ ਭਾਰਚ ਵਿਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਅਜਿਹੇ ਵਿਚ ਤਿਉਹਾਰੀ ਸੀਜ਼ਨ ਵਿਚ ਸਰਕਾਰ ਕੀ-ਕੀ ਰਿਆਇਤਾਂ ਅਤੇ ਛੋਟ ਦੇਵੇਗੀ, ਇਸ ਤੇ ਸਭ ਦੀਆਂ ਨਜ਼ਰਾਂ ਹਨ।

ਦੱਸ ਦਈਏ ਕਿ ਪਿਛਲੇ ਮਹੀਨੇ ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜੋਨ ਦੇ ਬਾਹਰ ਕਈ ਗਤੀਵਿਧੀਆਂ ਲਈ ਛੋਟ ਦਿੱਤੀ ਸੀ।

ਕੇਂਦਰ ਸਰਕਾਰ ਨੇ ਮੈਟਰੋ ਸੇਵਾ ਬਹਾਲ ਕਰਨ ਦੇ ਨਾਲ ਹੀ ਸੂਬਾ ਸਰਕਾਰਾਂ ਨੂੰ ਸਕੂਲ-ਕਾਲਜ ਖੋਲ੍ਹਣ ਦੀ ਛੋਟ ਦਿੱਤੀ ਸੀ। ਹਾਲਾਂਕਿ ਇਸ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਉੱਧਰ ਹੁਣ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਕਾਰਨ ਉਦਯੋਗ ਖੇਤਰ ਨਾਲ ਜੁੜੇ ਲੋਕ ਮੰਗ ਕਰ ਰਹੇ ਹਨ ਕਿ ਜਿਆਦਾ ਛੋਟ ਦਿੱਤੀ ਜਾਵੇ।

ਕੇਂਦਰ ਸਰਕਾਰ ਨੇ ਅਨਲੌਕ-4 ਵਿਚ ਮਾਲ, ਸੈਲੂਨ, ਰੈਸਟੋਰੈਂਟ, ਜਿਮ ਪਾਬੰਦੀਆਂ ਦੇ ਨਾਲ ਖੋਲ੍ਹਣ ਦੀ ਛੋਟ ਦਿੱਤੀ ਸੀ। ਹਾਲਾਂਕਿ ਸਿਨੇਮਾ ਹਾਲ, ਸਵੀਮਿੰਗ ਪੂਲ, ਇੰਟਰਟੇਮੈਂਟ ਪਾਰਕ ਅਜੇ ਨਹੀਂ ਖੁੱਲ੍ਹੇ ਹਨ। ਅਜਿਹੇ ਵਿਚ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਇਹਨਾਂ ਨੂੰ ਜਲਦ ਖੋਲ੍ਹਣ ਦੀ ਆਗਿਆ ਦੇ ਸਕਦੀ ਹੈ।