ਬਠਿੰਡਾ, 18 ਜੁਲਾਈ | ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਨਗਰ ਪੰਚਾਇਤ ਨੇ ਇਕ ਅਨੋਖਾ ਮਤਾ ਪਾਇਆ ਹੈ। ਇਸ ਮਤੇ ਰਾਹੀਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਪਿੰਡ ਦੇ ਕੋਈ ਵੀ ਮੁੰਡਾ-ਕੁੜੀ ਆਪਸ ਵਿਚ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਪਿੰਡ ਵੱਲੋਂ ਪੂਰਨ ਤੌਰ ਉੱਤੇ ਬਾਈਕਾਟ ਕੀਤਾ ਜਾਵੇਗਾ। ਇਸ ਮਤੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਮੁੰਡੇ-ਕੁੜੀ ਨੂੰ ਪਿੰਡ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਆਮ ਤੌਰ ਉੱਤੇ ਪਿੰਡਾਂ ਵਿਚ ਪਰਵਾਸੀਆਂ ਖਿਲਾਫ ਪਾਏ ਜਾਂਦੇ ਮਤੇ ਆਮ ਤੌਰ ਉੱਤੇ ਵੇਖੇ ਜਾ ਸਕਦੇ ਸਨ ਪਰ ਇਹ ਪਹਿਲਾਂ ਅਜਿਹਾ ਮਾਮਲਾ ਹੈ, ਜਿਸ ਵਿਚ ਪਿੰਡ ਦੀ ਪੰਚਾਇਤ ਨੇ ਇੱਕੋ ਪਿੰਡ ਦੇ ਮੁੰਡਾ-ਕੁਡ਼ੀ ਦੇ ਆਪਸ ਵਿਚ ਵਿਆਹ ਕਰਵਾਉਣ ਉੱਤੇ ਅਜਿਹਾ ਮਤਾ ਪਾਸ ਕੀਤਾ ਹੈ।
ਪਿੰਡ ਵੱਲੋਂ ਪਾਏ ਇਸ ਮਤੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ…







































