ਅਣਪਛਾਤੇ ਵਾਹਨ ਨੇ ਟੈਂਪੂ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ, 26 ਸਾਲ ਦੇ ਨੌਜਵਾਨ ਦੀ ਮੌਤ, 4 ਸੀਰੀਅਸ

0
408

ਹਰਿਆਣਾ | ਅੰਬਾਲਾ ਕੈਂਟ ‘ਚ ਹਾਈਵੇ ‘ਤੇ ਛੋਟੇ ਹਾਥੀ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਜੈਵੀਰ (26) ਵਾਸੀ ਯੂਪੀ ਵਜੋਂ ਹੋਈ ਹੈ।


ਜਾਣਕਾਰੀ ਮੁਤਾਬਕ ਜੈਵੀਰ ਆਪਣੇ ਸਾਥੀ ਅਨੂਪ, ਅਮਿਤਾਭ ਅਤੇ ਪੁਰਸ਼ੋਤਮ ਨਾਲ ਛੋਟੇ ਹਾਥੀ ‘ਚ ਸਵਾਰ ਹੋ ਕੇ ਕਰਨਾਲ ਤੋਂ ਅੰਬਾਲਾ ਵੱਲ ਆ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਹਾਦਸਾ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਵਾਪਰਿਆ। ਜੈਵੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਸਾਥੀ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਆਦੇਸ਼ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।