ਲੁਧਿਆਣਾ ਤੋਂ ਮੰਦਭਾਗੀ ਖਬਰ : ਪੁੱਤ ਦੀ ਸੁੱਖ ਲਾਹੁਣ ਦੌਰਾਨ ਨਹਿਰ ‘ਚ ਡਿੱਗੇ ਪਿਓ ਦੀ ਮਿਲੀ ਲਾ.ਸ਼

0
245

ਲੁਧਿਆਣਾ, ਜਗਰਾਓਂ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁੱਤ ਹੋਣ ਦੀ ਖ਼ੁਸ਼ੀ ’ਚ ਅਖਾੜਾ ਨਹਿਰ ’ਚ ਸੁੱਖ ਲਾਹੁਣ ਗਿਆ ਪਿਤਾ ਕੱਲ ਨਹਿਰ ’ਚ ਪ੍ਰਸ਼ਾਦ ਪਾਉਂਦਿਆਂ ਰੁੜ੍ਹ ਗਿਆ ਸੀ, ਜਿਸ ਦੀ ਲਾਸ਼ ਮਿਲ ਗਈ ਹੈ।

ਦੱਸ ਦਈਏ ਕਿ ਦੁਪਹਿਰ ਨੂੰ ਮਿੱਠੇ ਚੌਲ ਬਣਾ ਕੇ ਅਖਾੜਾ ਨਹਿਰ ’ਤੇ ਪ੍ਰਸ਼ਾਦ ਚੜ੍ਹਾਉਣ ਲਈ ਮਨਜੀਤ ਆਪਣੇ ਮੋਟਰਸਾਈਕਲ ’ਤੇ ਗਿਆ ਸੀ। ਕਾਫੀ ਸਮਾਂ ਬੀਤਣ ’ਤੇ ਜਦੋਂ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮਨਜੀਤ ਦਾ ਪੈਰ ਤਿਲਕ ਗਿਆ ਸੀ, ਜਿਸ ਕਾਰਨ ਉਹ ਨਹਿਰ ’ਚ ਡਿੱਗ ਗਿਆ ਤੇ ਘਰ ਵਿਚ ਖੁਸ਼ੀ ਦਾ ਮਾਹੌਲ ਗਮਗੀਨ ਹੋ ਗਿਆ। ਪੂਰਾ ਪਰਿਵਾਰ ਰੋ-ਰੋ ਕੇ ਬੇਸੁੱਧ ਹੋ ਗਿਆ ਹੈ।