8 ਲੱਖ ਦਾ ਕਰਜ਼ਾ ਲੈ ਕੇ ਕਿਸ਼ਤਾਂ ਭਰਨ ‘ਚ ਅਸਮਰੱਥ ਜੋੜੇ ਨੇ ਚੁੱਕਿਆ ਖੌਫਨਾਕ ਕਦਮ

0
2428


ਸੰਗਰੂਰ/ਲਹਿਰਾਗਾਗਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਲਹਿਰਾਗਾਗਾ ਦੇ ਪਿੰਡ ਬਖੋਰਾ ਕਲਾਂ ਵਿਖੇ ਗ਼ਰੀਬੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਕ ਮਜ਼ਦੂਰ ਜੋੜੇ ਨੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਕਾਲਾ ਸਿੰਘ ਉਰਫ਼ ਰਘਵੀਰ ਸਿੰਘ ਅਤੇ ਸੰਦੀਪ ਕੌਰ ਵਜੋਂ ਹੋਈ ਹੈ। ਇਨ੍ਹਾਂ ਦੇ 2 ਬੱਚੇ ਹਨ।

ਜਾਣਕਾਰੀ ਅਨੁਸਾਰ ਰਘਵੀਰ ਨੇ ਕੁਝ ਸਮਾਂ ਪਹਿਲਾਂ 8 ਲੱਖ ਰੁਪਏ ਦਾ ਪ੍ਰਬੰਧ ਕਰਕੇ ਘਰ ਖਰੀਦਿਆ ਸੀ ਪਰ ਕਰਜ਼ਾ ਉਤਰਨ ਦੀ ਥਾਂ ਦਿਨੋ-ਦਿਨ ਵਧਦਾ ਗਿਆ, ਜਿਸ ਕਰਕੇ ਰਘਵੀਰ ਸਿੰਘ ਤੇ ਉਸਦੀ ਪਤਨੀ ਸੰਦੀਪ ਕੌਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿ ਰਹੇ ਸਨ।

ਇਸੇ ਕਾਰਨ ਉਨ੍ਹਾਂ ਨੇ ਅੱਜ ਪਸ਼ੂਆਂ ਵਾਲੇ ਵਰਾਂਡੇ ਵਿਚ ਜਾਨ ਦੇ ਦਿੱਤੀ। ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।