ਲੁਧਿਆਣਾ. ਬੱਚੀ ਉੱਤੇ ਅੱਤਿਆਚਾਰ ਕਰਨ ਦੇ ਮਾਮਾਲੇ ਵਿਚ ਜੋਧੇਵਾਲ ਪੁਲਿਸ ਨੇ ਦਾਦੀ ਨੂੰ ਗਿਰਫ਼ਤਾਰ ਕਰ ਲਿਆ ਹੈ। ਜਿਸਨੇ ਆਪਣੀ ਦੋ ਸਾਲ ਦੀ ਪੋਤੀ ਦਾ ਹੱਥ ਗਰਮ ਤੇਲ ਵਿਚ ਪਾ ਦਿੱਤਾ ਸੀ। ਬਾਅਦ ਵਿਚ ਬੱਚੀ ਦੀ ਮਾਂ ਨੇ ਆਪਣੀ ਸੱਸ ਕੋਲੋ ਬੱਚੀ ਨੂੰ ਬਚਾਇਆ ਤੇ ਇਲਾਜ਼ ਲਈ ਹਸਪਤਾਲ ਪਹੁੰਚਾਇਆ। ਨੂਰਵਾਲਾ ਰੋਡ ਦੀ ਪੰਚਸ਼ੀਲ ਕਾਲੋਨੀ ਵਾਸੀ ਦੀਪਕ ਨੇ ਦੱਸਿਆ ਕਿ ਉਹ ਰੇਲਵੇ ਵਿਚ ਗੇਟਮੈਨ ਦੀ ਨੌਕਰੀ ਕਰਦਾ ਹੈ। ਮਾਤਾ-ਪਿਤਾ ਦਾ ਤਲਾਕ ਹੋ ਚੁੱਕਿਆ ਹੈ। ਉਸ ਦੇ ਪਿਤਾ ਮਦਨ ਲਾਲ ਅਲੱਗ ਰਹਿੰਦੇ ਹਨ। ਮਾਂ ਤੋ ਇਲਾਵਾ ਘਰ ਵਿਚ ਉਸਦੀ ਪਤਨੀ ਸੰਗੀਤਾ, 10 ਸਾਲ ਦੀ ਬੇਟੀ ਰੇਜ਼ਲ ਰਹਿ ਰਹੇ ਹਨ। ਬੁੱਧਵਾਰ ਸ਼ਾਮ ਕਰੀਬ 7.30 ਵਜੇ ਦਰਸ਼ਨਾਂ ਨੇ ਪਹਿਲਾਂ ਸੰਗੀਤਾ ਨੂੰ ਕੁੱਟਿਆ। ਉਸ ਵੇਲੇ ਘਰ ਵਿਚ ਮਾਂ-ਬੇਟੀ ਤੇ ਸੱਸ ਤੋ ਇਲਾਵਾ ਕੋਈ ਨਹੀ ਸੀ। ਬੇਟਾ ਪੀਯੂਸ਼ ਖੇਡਣ ਲਈ ਬਾਹਰ ਗਿਆ ਸੀ। ਦੀਪਕ ਸ਼ਾਮ 4 ਵਜੇ ਨੌਕਰੀ ਤੇ ਜਾ ਚੁੱਕਿਆ ਸੀ। ਇਸ ਵੇਲੇ ਦਰਸ਼ਨਾਂ ਪੋਤੀ ਨੂੰ ਚੁੱਕ ਕੇ ਰਸੋਈ ਵਿਚ ਲੈ ਗਈ ਤੇ ਬੱਚੀ ਦਾ ਹੱਥ ਗਰਮ ਤੇਲ ਵਿਚ ਪਾ ਦਿੱਤਾ। ਸੰਗੀਤਾ ਨੇ ਫੋਨ ਤੇ ਇਹ ਸਾਰੀ ਜਾਣਕਾਰੀ ਦੀਪਕ ਨੂੰ ਦੱਸੀ ਤੇ ਬੇਟੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਪਹਿਲਾਂ ਵੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਮੇਰੀ ਮਾਂ-ਦੀਪਕ
ਦੀਪਕ ਨੇ ਦੱਸਿਆ ਕਿ ਮੇਰੀ ਮਾਂ ਨੂੰ ਸ਼ੁਰੂ ਤੋ ਹੀ ਲੜਕੀਆਂ ਪਸੰਦ ਨਹੀ ਹਨ। ਜਦੋ ਸੰਗੀਤਾ ਦੂਜੀ ਵਾਰ ਗਰਭਵਤੀ ਹੋਈ ਸੀ ਤਾਂ ਮਾਂ ਨੇ ਕਿਹਾ ਕਿ ਉਹ ਸੰਗੀਤਾ ਨੂੰ ਉਹ ਦਵਾਈ ਦੇਵੇਗੀ ਜਿਸ ਨਾਲ ਉਸ ਦੇ ਲੜਕਾ ਪੈਦਾ ਹੋਵਾਗਾ ਪਰ ਮੈਂ ਤੇ ਮੇਰੀ ਪਤਨੀ ਲੜਕੀ ਚਾਹੁੰਦੇ ਸੀ। ਪਰ ਮੇਰੀ ਮਾਂ ਨਾਰਾਜ਼ ਹੋ ਗਈ। ਕੁਝ ਦਿਨ ਪਹਿਲਾਂ ਮਾਂ ਰੇਜ਼ਲ ਨੂੰ ਚੁੱਕ ਕੇ ਕਮਰੇ ਵਿਚ ਲੈ ਗਈ ਸੀ ਤੇ ਅੰਦਰੋ ਦਰਵਾਜਾ ਬੰਦ ਕਰ ਲਿਆ ਸੀ। ਸਾਡੇ ਕਹਿਣ ਤੇ ਵੀ ਉਸ ਨੇ ਦਰਵਾਜਾ ਨਹੀ ਖੋਲਿਆ ਤੇ ਫਿਰ ਪੁਲਿਸ ਨੂੰ ਬੁਲਾਉਣਾ ਪਿਆ ਫਿਰ ਉਸ ਨੇ ਦਰਵਾਜਾ ਖੋਲਿਆ ਤਾਂ ਰੇਜ਼ਲ ਤੋਲੀਏ ਵਿਚ ਲਪੇਟੀ ਹੋਈ ਬੇਹੋਸ਼ ਪਈ ਸੀ। ਜਿਸ ਤੋ ਬਾਅਦ ਰੇਜ਼ਲ ਨੂੰ ਹਸਪਤਾਲ ਪਹੁੰਚਾਇਆ ਗਿਆ। ਉਸ ਵੇਲੇ ਰਿਸ਼ਤੇਦਾਰਾਂ ਨੇ ਇਹ ਗੱਲ ਰਫਾ-ਦਫਾ ਕਰ ਦਿੱਤੀ ਪਰ ਇਸ ਵਾਰ ਪੁਲਿਸ ਨੂੰ ਦੱਸਣਾ ਹੀ ਠੀਕ ਸਮਝਿਆ।
ਮੇਰੀ ਬੱਚੀ ਨੂੰ ਵੇਚਣਾ ਵੀ ਚਾਹੁੰਦੀ ਸੀ ਮੇਰੀ ਸੱਸ-ਸੰਗੀਤਾ
ਸੰਗੀਤਾ ਨੇ ਦੱਸਿਆ ਕਿ ਉਸਦੀ ਸੱਸ ਬੱਚੀ ਨੂੰ ਵੇਚਣਾ ਵੀ ਚਾਹੁੰਦੀ ਸੀ ਇਸ ਲਈ ਉਸ ਨੇ ਮਾਡਲ ਟਾਊਨ ਵਿਚ ਇਕ ਵਿਆਕਤੀ ਨਾਲ ਗੱਲ ਵੀ ਕਰ ਲਈ ਸੀ ਪਰ ਮੈਂ ਤੇ ਮੇਰਾ ਪਤੀ ਨਹੀ ਮੰਨੇ। ਸੰਗੀਤਾ ਨੇ ਦੱਸਿਆ ਕਿ ਜਦ ਵੀ ਕਦੀ ਉਸਦੀ ਸੱਸ ਨੂੰ ਮੌਕਾ ਮਿਲਦਾ ਤਾਂ ਉਹ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਕਰਦੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।