‘ਆਪ’ ਦੇ ਦੋ ਵਿਧਾਇਕਾਂ ਘਰ ਆਈਆਂ ਖੁਸ਼ੀਆਂ: ਵਿਧਾਇਕਾ ਨਰਿੰਦਰ ਭਰਾਜ ਘਰ ਪੁੱਤਰ ਤੇ MLA ਅਮੋਲਕ ਦੇ ਘਰ ਬੇਟੀ ਨੇ ਲਿਆ ਜਨਮ

0
8221

ਚੰਡੀਗੜ੍ਹ| ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੇ ਘਰ ਪ੍ਰਮਾਤਮਾ ਨੇ ਖੁਸ਼ੀਆਂ ਦੀ ਬਸ਼ਸ਼ਿਸ਼ ਕੀਤੀ ਹੈ। ਜੈਤੋ ਤੋਂ ਆਪ ਦੇ ਵਿਧਾਇਕ ਅਮੋਲਕ ਸਿੰਘ ਦੇ ਘਰ ਬੇਟੀ ਨੇ ਜਨਮ ਲਿਆ ਹੈ। ਜਿਸਦਾ ਨਾਂ ਉਨ੍ਹਾਂ ਨੇ ਇਬਾਦਤ ਰੱਖਿਆ ਹੈ।

ਇਸੇ ਤਰ੍ਹਾਂ ਸੰਗਰੂਰ ਤੋਂ ਆਪ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਜਿਸ ਕਾਰਨ ਦੋਵਾਂ ਵਿਧਾਇਕਾ ਦੇ ਘਰਾਂ ਵਿਚ ਖੁਸ਼ੀਆਂ ਦਾ ਮਾਹੌਲ ਹੈ। ਪਾਰਟੀ ਵਰਕਰਾਂ ਦਾ ਦੋਵਾਂ ਵਿਧਾਇਕਾਂ ਘਰੇ ਤਾਂਤਾ ਲੱਗਾ ਹੋਇਆ ਹੈ ਤੇ ਸੀਨੀਅਰ ਤੇ ਜੂਨੀਅਰ ਲੀਡਰਸ਼ਿਪ ਵਲੋਂ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦੇ ਸੁਨੇਹੇ ਲਗਾਤਾਰ ਮਿਲ ਰਹੇ ਹਨ।