ਜਲੰਧਰ. ਸ਼ਹਿਰ ਦੇ ਗ੍ਰੀਨ ਏਵਨਿਉ ਇਲਾਕੇ ਵਿੱਚ ਇਕ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੋ ਬੱਚਿਆ ਦੀ ਮਾਂ ਸੀ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ਉੱਤੇ ਪਰੇਸ਼ਾਨ ਸੀ। ਜਿਸ ਕਰਕੇ ਉਸਨੇ ਖੁਦਕੁਸ਼ੀ ਕੀਤੀ।
ਮਹਿਲਾ ਦੀ ਪਛਾਣ ਸ਼ੀਲਾ ਦੇਵੀ (28) ਪਤਨੀ ਰਾਮ ਮੂਲ ਰੂਪ ਤੋਂ ਯੂਪੀ ਨਿਵਾਸੀ ਦੇ ਤੌਰ ਦੇ ਰੂਪ ਵਿੱਚ ਹੋਈ ਹੈ। ਥਾਣਾ 7 ਦੇ ਪ੍ਰਭਾਰੀ ਕਮਲਜੀਤ ਨੇ ਦੱਸਿਆ ਕਿ ਘਟਨਾ ਸਵੇਰੇ 8.30 ਵਜ੍ਹੇ ਦੇ ਕਰੀਬ ਦੀ ਹੈ, ਜਦ ਇਸ ਮਹਿਲਾ ਨੇ ਫੰਦਾ ਲਗਾ ਕੇ ਖੁਦਕੁਸ਼ੀ ਕੀਤੀ। ਪੁਲਿਸ ਟੀਮ ਮੋਕੇ ਤੇ ਪਹੁੰਚ ਕੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਦੋ ਬੇਟੇ ਹਨ, ਇਕ 4 ਅਤੇ ਇਕ ਦੀ ਉਮਰ 7 ਸਾਲ ਦੀ ਹੈ। ਉਸਦਾ ਪਤਿ ਰਾਮ ਖੋਖੇ ਤੇ ਪਾਨ ਵੇਚਣ ਦਾ ਕੰਮ ਕਰਦਾ ਹੈ। ਮਹਿਲਾ ਮਾਨਸਿਕ ਤੋਰ ਤੇ ਪਰੇਸ਼ਾਨ ਸੀ। ਪੁਲਿਸ ਨੇ ਪਤਿ ਦੇ ਬਿਆਨਾ ਦੇ ਅਧਾਰ ਉੱਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।