ਜਲਾਲਾਬਾਦ ਨੇੜੇ 2 ਕਾਰਾਂ ਦੀ ਟੱਕਰ, ਇਕ ਕਾਰ ਛੱਪੜ ‘ਚ ਡਿੱਗੀ, ਦਮ ਘੁੱਟਣ ਨਾਲ ਮਾਂ-ਬੇਟੀ ਸਮੇਤ 3 ਦੀ ਮੌਤ

0
4866

ਮੋਗਾ (ਤਨਮਯ) | ਮੁਕਤਸਰ ਸਾਹਿਬ ਤੋਂ 2 ਪਰਿਵਾਰ I-20 ਕਾਰ ‘ਚ ਸਵਾਰ ਹੋ ਕੇ ਵੀਰਵਾਰ ਤੜਕੇ ਕਰੀਬ 3 ਵਜੇ ਨਕੋਦਰ ਲਈ ਨਿਕਲੇ। ਕਰੀਬ 5 ਵਜੇ ਜਿਵੇਂ ਹੀ ਉਹ ਮੋਗਾ ਤੋਂ ਧਰਮਕੋਟ ਵੱਲ ਗਏ ਤਾਂ ਹਾਈਵੇ ‘ਤੇ ਪੈਂਦੇ ਪਿੰਡ ਜਲਾਲਾਬਾਦ ਦੇ ਮੇਨ ਚੌਕ ਵਿਚ ਪਿੰਡ ਵਲੋਂ ਆ ਰਹੀ ਇਕ ਓਪੇਰਾ ਕਾਰ ਨਾਲ ਟਕਰਾ ਗਏ।

ਹਾਦਸੇ ਦੌਰਾਨ I-20 ਕਾਰ ਛੱਪੜ ‘ਚ ਡਿੱਗ ਗਈ, ਜਿਸ ਵਿਚ ਸਵਾਰ 7 ਵਿਅਕਤੀਆਂ ‘ਚੋਂ 4 ਲੋਕ ਜ਼ਖਮੀ ਹੋ ਗਏ ਅਤੇ 3 ਦੀ ਮੌਤ ਹੋ ਗਈ। ਇਨ੍ਹਾਂ ਵਿਚ ਮਾਂ-ਬੇਟੀ ਸਮੇਤ ਇਕ ਲੜਕੀ ਸੀ। 4 ਜ਼ਖਮੀਆਂ ਨੂੰ ਕਾਰ ਸਮੇਤ ਬਾਹਰ ਕੱਢ ਕੇ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਫਰੀਦਕੋਟ ਦੇ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਜ਼ੀਰਾ ਵਾਸੀ ਅਮਨਦੀਪ ਸਿੰਘ ਆਪਣੀ ਮਾਤਾ ਮੀਰਾ ਰਾਣੀ, 2 ਭੈਣਾਂ ਅੰਜਲੀ ਅਤੇ ਸੁਨੀਤਾ ਨਾਲ ਬੁੱਧਵਾਰ ਨੂੰ ਆਪਣੇ ਸਹੁਰੇ ਘਰ ਮੁਕਤਸਾਰ ਸਾਹਿਬ ਗਿਆ ਸੀ। ਉਥੋਂ ਵੀਰਵਾਰ ਤੜਕੇ ਆਪਣੇ ਸਾਲੇ ਅਜੇ ਕੁਮਾਰ, ਸਾਲੇਹਾਰ ਪਿੰਕੀ ਅਤੇ ਉਨ੍ਹਾਂ ਦੀ 5 ਸਾਲ ਦੀ ਬੇਟੀ ਪੀਹੂ ਨਾਲ I-20 ਕਾਰ ‘ਚ ਨਕੋਦਰ ਸਾਈਂ ਲਾਡੀ ਸ਼ਾਹ ਦੇ ਦਰਬਾਰ ਮੱਥਾ ਟੇਕਣ ਨਿਕਲੇ।

ਜਿਵੇਂ ਹੀ ਉਨ੍ਹਾਂ ਦੀ ਕਾਰ ਨਕੋਦਰ ਵੱਧ ਵਧੀ, ਹਾਈਵੇ ‘ਤੇ ਪੈਂਦੇ ਪਿੰਡ ਜਲਾਲਾਬਾਦ ਦੇ ਚੌਕ ‘ਚ ਓਪੇਰਾ ਕਾਰ ਨਾਲ ਟੱਕਰ ਹੋ ਗਈ, ਜਿਸ ਨਾਲ I-20 ਕਾਰ ਛੱਪੜ ‘ਚ ਡਿੱਗ ਗਈ। ਕਾਰ ‘ਚ ਸਵਾਰ ਪਿੰਕੀ, ਉਨ੍ਹਾਂ ਦੀ 5 ਸਾਲ ਬੇਟੀ ਪੀਹੂ ਤੋਂ ਇਲਾਵਾ ਜ਼ੀਰਾ ਵਾਸੀ ਅੰਜਲੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ, ਜਦਕਿ ਮੁਕਤਸਰ ਵਾਸੀ ਅਜੇ ਕੁਮਾਰ, ਉਸ ਦਾ ਜੀਜਾ ਅਮਨਦੀਪ ਸਿੰਘ, ਜੀਜੇ ਦੀ ਮਾਂ ਮੀਰਾ ਰਾਣੀ ਅਤੇ ਭੈਣ ਸੁਨੀਤਾ ਜ਼ਖਮੀ ਹੋ ਗਏ।