ਕਰਫਿਊ ਦੌਰਾਨ ਠੇਕਾ ਖੋਲ੍ਹ ਵੇਚ ਰਹੇ ਸੀ ਸ਼ਰਾਬ, ਵਿਜੀਲੈਂਸ ਨੇ ਦੋ ਆਰੋਪੀ ਫੜੇ

0
837

ਜਲੰਧਰ . ਕੋਰੋਨਾ ਦੇ ਚੱਲਦਿਆਂ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ ਪਰ ਇਸ ਵਿਚਾਲੇ ਵੀ ਬੁਹਤੇ ਲੋਕ ਇਸ ਨੂੰ ਨਹੀਂ ਮੰਨ ਰਹੇ। ਵਿਜੀਲੈਂਸ ਨੇ ਕਰਫਿਊ ਵਿਚ ਠੇਕਾ ਖੋਲ੍ਹ ਕੇ ਸ਼ਰਾਬ ਵੇਚਣ ਦੇ ਇਲਜਾਮ ਵਿਚ ਦੋ ਨੂੰ ਗ੍ਰਿਫਤਾਰ ਕੀਤਾ ਹੈ।

ਵਿਜੀਲੈਂਸ ਦੇ ਜਲੰਧਰ ਜੋਨ ਦੇ ਐੱਸਐੱਸਪੀ ਦਿਲਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਕਿ ਰੇਲ ਕੋਚ ਫੈਕਟਰੀ ਕਪੂਰਥਲਾ ਵਿਚ ਇਕ ਸ਼ਰਾਬ ਦੇ ਠੇਕੇ ‘ਤੇ ਸ਼ਰੇਆਮ ਸ਼ਰਾਬ ਦੀ ਵਿਕਰੀ ਹੋ ਰਹੀ ਹੈ। ਐਕਸ਼ਨ ਲੈਂਦਿਆਂ ਸਾਡੀ ਕਪੂਰਥਲਾ ਯੂਨਿਟ ਨੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਜਦੋਂ ਚੈਕ ਕੀਤਾ ਤਾਂ ਉੱਥੇ ਸ਼ਰਾਬ ਦਾ ਠੇਕਾ ਖੁੱਲ੍ਹਾ ਹੋਇਆ ਸੀ ਤੇ ਸ਼ਰੇਆਮ ਸ਼ਰਾਬ ਦੀ ਵਿਕਰੀ ਹੋ ਰਹੀ ਸੀ।

ਦਲਜਿੰਦਰ ਸਿੰਘ ਢਿੱਲੋ, ਐਸਐਸਪੀ ਵਿਜੀਲੈਂਸ (ਜਲੰਧਰ ਜੋਨ।)

ਐਸਐਸਪੀ ਨੇ ਦੱਸਿਆ ਕਿ ਵਿਜੀਲੈਂਸ ਟੀਮ ਨੇ ਉਥੋਂ ਰਮਨ ਕੁਮਾਰ ਅਤੇ ਰਾਜੇਸ਼ ਕੁਮਾਰ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਠੇਕਾ ਬੰਦ ਕਰਵਾਇਆ। ਦੋਵਾਂ ਮੁਲਜ਼ਮਾਂ ਖਿਲਾਫ਼ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।