ਨਵੀਂ ਦਿੱਲੀ | ਭਾਜਪਾ ਨੇ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਸੀਨੀਅਰ ਭਾਜਪਾ ਨੇਤਾ ਅਤੇ ਵਰੁਣ ਦੀ ਮਾਂ ਮੇਨਕਾ ਗਾਂਧੀ ਵੀ ਰਾਸ਼ਟਰੀ ਕਾਰਜਕਾਰਨੀ ਤੋਂ ਬਾਹਰ ਹੋ ਗਏ ਹਨ। ਵਰੁਣ ਸਰਕਾਰ ਦੀਆਂ ਨੀਤੀਆਂ ਖਿਲਾਫ ਬੋਲਦੇ ਰਹੇ ਹਨ। ਇਸ ਸਮੇਂ ਉਨ੍ਹਾਂ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਸਰਕਾਰ ਦੇ ਖਿਲਾਫ ਬਿਆਨ ਵੀ ਦਿੱਤਾ ਹੈ।
ਅੱਜ ਉਨ੍ਹਾਂ ਟਵਿਟਰ ‘ਤੇ ਇਕ ਵੀਡੀਓ ਪੋਸਟ ਕਰਦਿਆਂ ਲਿਖਿਆ, ”ਹੁਣ ਸਭ ਕੁਝ ਸਾਫ ਹੈ, ਅੰਦੋਲਨ ਨੂੰ ਹੱਤਿਆ ਕਰਕੇ ਦਬਾਇਆ ਨਹੀਂ ਜਾ ਸਕਦਾ, ਨਿਰਦੋਸ਼ ਕਿਸਾਨਾਂ ਦੀ ਮੌਤ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਤੇ ਇਨਸਾਫ ਮਿਲਣਾ ਚਾਹੀਦਾ ਹੈ।”