ਟਰੰਪ ਦੇ ਕੋਰੋਨਾ ਠੀਕ ਹੋਣ ਲਈ ਰੱਖੇ 4 ਦਿਨਾਂ ਤੱਕ ਵਰਤ, ਭੁੱਖ ਨਾਲ ਤੜਫ਼-ਤੜਫ਼ ਕੇ ਹੋਈ ਮੌਤ

0
3628

ਨਵੀਂ ਦਿੱਲੀ | ਕਹਿੰਦੇ ਨੇ ਅੰਧ ਭਗਤੀ ਹਮੇਸ਼ਾ ਹੀ ਮਾੜੀ ਹੁੰਦੀ ਹੈ ਅਤੇ ਅੰਧ ਭਗਤ ਨੂੰ ਆਪਣੇ ਆਰਾਧੇ ਜਾਣ ਵਾਲੇ ਇਨਸਾਨ ਦੀ ਕੋਈ ਵੀ ਕਮੀ ਨਹੀਂ ਵਿਖਦੀ ਦਿੰਦੀ ਅਤੇ ਨਾ ਹੀ ਉਹ ਵੇਖਣਾ ਚਾਹੁੰਦਾ ਹੈl ਅਜਿਹੀ ‘ਅੰਧ ਭਗਤੀ’ ਕਾਰਨ ਤੇਲੰਗਾਨਾ ਵਾਸੀ ਇਕ ਸ਼ਖ਼ਸ ਨੂੰ ਆਪਣੀ ਜਾਨ ਗੁਆਉਣੀ ਪੈ ਗਈ। ਇਹ ਵਿਅਕਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਹੁਤ ਵੱਡਾ ਫੈਨ ਸੀ ਅਤੇ ਜਦੋਂ ਤੋਂ ਡੋਨਾਲਡ ਟਰੰਪ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ, ਉਦੋਂ ਤੋਂ ਉਨ੍ਹਾਂ ਦੀ ਸਿਹਤਯਾਬੀ ਲਈ ਭੁੱਖੇ ਢਿੱਡ ਦਿਨ-ਰਾਤ ਪੂਜਾ-ਅਰਚਨਾ ਕਰ ਰਿਹਾ ਸੀ।

ਦਰਅਸਲ, ਇਹ ਘਟਨਾ ਤੇਲੰਗਾਨਾ ਦੇ ਜਲਗਾਂਵ ਜ਼ਿਲ੍ਹੇ ਦੀ ਹੈ। ਕਿਸਾਨ ਬੁਸਾ ਕ੍ਰਿਸ਼ਨਾ ਰਾਜੂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਗਵਾਨ ਵਾਂਗ ਪੂਜਦਾ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਟਰੰਪ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਕਾਰਨ ਕਾਫ਼ੀ ਪ੍ਰੇਸ਼ਾਨ ਸੀ। ਰਾਜੂ ਬੀਤੇ 3-4 ਦਿਨ ਤੋਂ ਭੁੱਖੇ ਢਿੱਡ ਟਰੰਪ ਦੇ ਛੇਤੀ ਠੀਕ ਹੋਣ ਲਈ ਦਿਨ-ਰਾਤ ਪੂਜਾ ਕਰ ਰਿਹਾ ਸੀ। ਬੀਤੇ ਦਿਨੀਂ ਐਤਵਾਰ ਦੁਪਹਿਰ ਨੂੰ ਨੀਂਦ ਪੂਰੀ ਨਾ ਹੋਣ ਕਾਰਨ ਅਤੇ ਭੁੱਖ ਨਾਲ ਤੜਪ-ਤੜਪ ਕੇ ਉਸ ਦੇ ਦਿਲ ਦੀ ਧੜਕਨ ਰੁਕਣ ਕਾਰਨ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਇਸ ਸਾਲ ਜਦੋਂ ਡੋਨਾਲਡ ਟਰੰਪ ਆਪਣੀ ਭਾਰਤ ਫੇਰੀ ‘ਤੇ ਆਏ ਸਨ, ਉਦੋਂ ਬੁਸਾ ਕ੍ਰਿਸ਼ਨਾ ਰਾਜੂ ਚਰਚਾ ਦਾ ਵਿਸ਼ਾ ਬਣਿਆ ਸੀ। ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਬੁਸਾ ਕ੍ਰਿਸ਼ਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਗਵਾਨ ਵਾਂਗ ਪੂਜਦਾ ਸੀ। ਉਸ ਨੇ ਆਪਣੇ ਪਿੰਡ ‘ਚ ਟਰੰਪ ਦੀ 6 ਫੁੱਟ ਉੱਚੀ ਮੂਰਤੀ ਵੀ ਸਥਾਪਤ ਕੀਤੀ ਹੋਈ ਸੀ, ਜਿਸ ਦੀ ਉਹ ਪੂਜਾ ਕਰਦਾ ਸੀ।

ਕ੍ਰਿਸ਼ਨਾ ਨੇ ਉਦੋਂ ਕਿਹਾ ਸੀ, “ਮੈਂ ਭਗਵਾਨ ਵਾਂਗ ਟਰੰਪ ਦੀ ਪੂਜਾ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਮੈਂ ਛੇਤੀ ਹੀ ਉਨ੍ਹਾਂ ਨੂੰ ਮਿਲਾਂਗਾ। ਉਨ੍ਹਾਂ ਨੇ ਅੱਤਵਾਦ ਵਿਰੁੱਧ ਲੜਾਈ ‘ਚ ਮੁੱਖ ਰੋਲ ਨਿਭਾਇਆ ਹੈ।” ਕ੍ਰਿਸ਼ਨਾ ਨੇ ਟਰੰਪ ਦੇ ਜਨਮ ਦਿਨ ਦੇ ਮੌਕੇ ਮਤਲਬ ਪਿਛਲੇ ਸਾਲ 14 ਜੂਨ ਨੂੰ ਇਹ ਮੂਰਤੀ ਸਥਾਪਤ ਕੀਤੀ ਸੀ। ਇੰਨਾ ਹੀ ਨਹੀਂ ਉਹ ਇਸ ਮੂਰਤੀ ‘ਤੇ ਰੋਜ਼ਾਨਾ ਦੁੱਧ ਚੜ੍ਹਾਉਂਦਾ ਸੀ ਅਤੇ ਪੂਜਾ ਕਰਦਾ ਸੀ।