ਸੱਚਾ ਪਿਆਰ ਸਰਹੱਦਾਂ ਨੀਂ ਮੰਨਦਾ : ਸਵੀਡਨ ਦੀ ਕੁੜੀ ਨੇ ਯੂਪੀ ਦੇ ਮੁੰਡੇ ਨਾਲ ਕਰਵਾਇਆ ਵਿਆਹ, ਫੇਸਬੁੱਕ ‘ਤੇ ਹੋਈ ਸੀ ਦੋਸਤੀ

0
609

ਏਟਾ– ਪਿਆਰ ਨੂੰ ਦੇਸ਼-ਦੁਨੀਆ ਦੀ ਸਰਹੱਦਾਂ ਨਹੀਂ ਰੋਕ ਪਾਉਂਦੀਆਂ। ਸਵੀਡਨ ਤੋਂ ਚੱਲ ਕੇ ਇਕ ਕੁੜੀ ਉੱਤਰ ਪ੍ਰਦੇਸ਼ ਦੇ ਏਟਾ ਪਹੁੰਚੀ। ਉਹ ਇੱਥੇ ਰਹਿਣ ਵਾਲੇ ਨੌਜਵਾਨ ਨੂੰ 10 ਸਾਲ ਪਹਿਲਾਂ ਫੇਸਬੁੱਕ ‘ਤੇ ਮਿਲੀ ਅਤੇ ਦੋਹਾਂ ਦਰਮਿਆਨ ਪਿਆਰ ਹੋ ਗਿਆ। ਦੋਹਾਂ ਨੇ ਹੁਣ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ।
 
ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਵਿਆਹ

ਏਟਾ ਦੇ ਪਵਨ ਨੇ ਸਵੀਡਨ ਤੋਂ ਆਈ ਕ੍ਰਿਸਟੀਨ ਲੀਬਰਟ ਨਾਂ ਦੀ ਕੁੜੀ ਨਾਲ ਵਿਆਹ ਕਰਵਾਇਆ। ਲਾੜੇ ਦੇ ਘਰ ਵਿਚ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ।  ਇਸ ਵਿਆਹ ਨੂੰ ਲੈ ਕੇ ਮੁੰਡੇ ਦਾ ਪਰਿਵਾਰ ਬਹੁਤ ਖੁਸ਼ ਹੈ। ਦੱਸਿਆ ਗਿਆ ਹੈ ਕਿ ਇਸ ਵਿਆਹ ਨੂੰ ਲੈ ਕੇ ਕੁੜੀ ਦੇ ਪਰਿਵਾਰ ਨੇ ਵੀ ਰਜ਼ਾਮੰਦੀ ਜਤਾਈ। ਕ੍ਰਿਸਟੀਨ ਨਾਲ ਵਿਆਹ ਮਗਰੋਂ ਪਵਨ ਦੇ ਪਰਿਵਾਰ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। 

2012 ‘ਚ ਫੇਸਬੁੱਕ ‘ਤੇ ਦੋਵੇਂ ਮਿਲੇ ਸਨ

ਕ੍ਰਿਸਟੀਨ ਅਤੇ ਪਵਨ 2012 ਵਿਚ ਫੇਸਬੁੱਕ ‘ਤੇ ਮਿਲੇ ਸਨ। ਉਨ੍ਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿਚ ਬਦਲ ਗਈ। ਦੱਸਿਆ ਜਾਂਦਾ ਹੈ ਕਿ ਪਵਨ ਇਕ ਸਾਲ ਪਹਿਲਾਂ ਆਗਰਾ ‘ਚ ਕ੍ਰਿਸਟੀਨ ਨੂੰ ਵੀ ਮਿਲਿਆ ਸੀ। ਦੋਹਾਂ ਨੇ ਇਕੱਠੇ ਤਾਜ ਮਹਿਲ ਦਾ ਦੌਰਾ ਕਰਨ ਤੋਂ ਬਾਅਦ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ। ਪਵਨ ਪੇਸ਼ੇ ਤੋਂ ਇੰਜੀਨੀਅਰ ਹੈ। ਉੱਥੇ ਹੀ ਕ੍ਰਿਸਟੀਨ ਸਵੀਡਨ ਦੀ ਇਕ ਪ੍ਰਾਈਵੇਟ ਫਰਮ ਵਿਚ ਕੰਮ ਕਰਦੀ ਹੈ। ਕ੍ਰਿਸਟੀਨ ਲੀਬਰਟ ਨੇ ਕਿਹਾ ਕਿ ਮੈਂ ਪਹਿਲਾਂ ਵੀ ਭਾਰਤ ਆਈ ਹਾਂ, ਮੈਂ ਭਾਰਤ ਨੂੰ ਪਿਆਰ ਕਰਦੀ ਹਾਂ ਅਤੇ ਮੈਂ ਇਸ ਵਿਆਹ ਤੋਂ ਬਹੁਤ ਖੁਸ਼ ਹਾਂ।