ਖੰਨਾ ਨੈਸ਼ਨਲ ਹਾਈਵੇਅ ‘ਤੇ ਟਰੱਕ ਨੂੰ ਲੱਗੀ ਅੱਗ : 7 ਹਜ਼ਾਰ ਚੂਜ਼ੇ ਸੜੇ

0
112

ਖੰਨਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ‘ਚ ਐਤਵਾਰ ਰਾਤ ਨੂੰ ਨੈਸ਼ਨਲ ਹਾਈਵੇਅ ‘ਤੇ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਟਰੱਕ ਵਿਚ ਲੱਦੇ ਮੁਰਗੀਆਂ ਦੇ 7 ਹਜ਼ਾਰ ਚੂਜ਼ੇ ਸੜ ਕੇ ਸੁਆਹ ਹੋ ਗਏ। ਹਾਈਵੇਅ ‘ਤੇ ਜਦੋਂ ਲੋਕਾਂ ਨੇ ਟਰੱਕ ਨੂੰ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਰੌਲਾ ਪਾ ਕੇ ਇਸ ਨੂੰ ਰੋਕ ਲਿਆ।

ਅੱਗ ਟਰੱਕ ਦੇ ਡਰਾਈਵਰ ਦੇ ਕੈਬਿਨ ਤੱਕ ਪਹੁੰਚ ਗਈ ਸੀ। ਜੇਕਰ ਲੋਕ ਟਰੱਕ ਨੂੰ ਨਾ ਰੋਕਦੇ ਤਾਂ ਡਰਾਈਵਰ ਦੀ ਜਾਨ ਜਾ ਸਕਦੀ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਸਾਰੀ ਗੱਡੀ ਅਤੇ ਮੁਰਗੀਆਂ ਦੇ 7 ਹਜ਼ਾਰ ਬੱਚੇ ਮਰ ਚੁੱਕੇ ਸਨ।