ਓਦਾਂ ਤਾਂ ਕਦੇ ਟ੍ਰਾਫੀਆਂ ਮਿਲੀਆਂ ਨੀਂ, ਐਦਾਂ ਈ ਸਹੀ : ਸਰਕਾਰੀ ਸਕੂਲ ‘ਚੋਂ LED ਸਣੇ ਟ੍ਰਾਫੀਆਂ ਵੀ ਲੈ ਗਏ ਚੋਰ

0
810

ਮੋਗਾ| ਮੋਗਾ ਦੇ ਸਰਕਾਰੀ ਸਕੂਲ ਵਿਚ ਚੋਰਾਂ ਨੇ ਹੱਲਾ ਬੋਲ ਦਿੱਤਾ। ਚੋਰ ਸਕੂਲ ਵਿਚੋਂ 2 ਐੱਲ. ਈ. ਡੀ., ਇਕ ਇਨਵਰਟਰ ਅਤੇ ਬੱਚਿਆਂ ਦੀਆਂ ਟ੍ਰੋਫ਼ੀਆਂ ਤੱਕ ਚੁੱਕ ਕੇ ਲੈ ਗਏ। ਚੋਰੀ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇਸ ਤੋਂ ਇਲਾਵਾ ਨੇੜੇ ਸਥਿਤ ਪੈਟਰੋਲ ਪੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਚੋਰ ਸਮਾਨ ਚੋਰੀ ਕਰਕੇ ਲੈ ਕੇ ਲਿਜਾਂਦੇ ਦਿਖਾਈ ਦਿੱਤੇ ਹਨ।

ਇਸ ਮੌਕੇ ਸਕੂਲ ਦੇ ਅਧਿਆਪਕ ਵੱਲੋਂ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤਾਂ ਚੋਰਾਂ ਨੇ ਸਿੱਖਿਆ ਦੇ ਮੰਦਰ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।