ਲੁਧਿਆਣਾ ਤੀਹਰਾ ਕਤਲਕਾਂਡ : ਲੁੱਟ ਦੀ ਨੀਅਤ ਨਾਲ ਹੋਈ ਵਾਰਦਾਤ, ਸਾਬਕਾ ASI ਦਾ ਰਿਵਾਲਵਰ ਤੇ ਗਹਿਣੇ ਗੱਟੇ ਗਾਇਬ

0
487

ਲੁਧਿਆਣਾ| ਲਾਡੋਵਾਲ ਦੇ ਨੂਰਪੁਰ ਬੇਟ ‘ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਸ਼ੱਕੀ ਹਾਲਾਤਾਂ ‘ਚ ਮਿਲੀਆਂ ਹਨ। ਸੂਤਰਾਂ ਅਨੁਸਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਾਬਕਾ ਪੁਲਿਸ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਅਤੇ ਬੇਟੇ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਬਰਾਮਦ ਹੋਈਆਂ ਹਨ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।

ਪੁਲਿਸ ਵਲੋਂ ਕੀਤੀ ਜੈ ਰਹੀ ਜਾਂਚ ਪੜਤਾਲ ਤੇ ਲੋਕਾਂ ਨਾਲ ਕੀਤੀ ਗਈ ਗੱਲਬਾਤ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਪਰਿਵਾਰ ਦਾ ਕਿਸੇ ਨਾਲ ਕੋਈ ਲੜਾਈ-ਝਗੜਾ ਜਾਂ ਵਿਵਾਦ ਨਹੀਂ ਸੀ। ਪਰਿਵਾਰ ਬਹੁਤ ਹੀ ਵਧੀਆ ਸੀ। ਸਾਬਕਾ ਏਐੱਸਆਈ ਦਾ ਇਹ ਪਰਿਵਾਰ ਆਪਣੀ ਖੇਤਾਂ ਵਿਚ ਬਣਾਈ ਕੋਠੀ ਵਿਚ ਰਹਿੰਦਾ ਸੀ ਤੇ ਇਥੇ ਕਈ ਵੀ ਕੈਮਰਾ ਆਦਿ ਨਹੀਂ ਲੱਗਾ ਸੀ।

ਪੁਲਿਸ ਨੇ ਜਦੋਂ ਦਰਵਾਜ਼ੇ ਤੋੜ ਕੇ ਅੰਦਰੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੋਠੀ ਵਿਚੋਂ ਗਹਿਣੇ ਤੇ ਸਾਬਕਾ ਏਐੱਸਆਈ ਦਾ ਲਾਇਸੰਸੀ ਰਿਵਾਲਵਰ ਗਾਇਬ ਸੀ। ਸਾਰਿਆਂ ਨੂੰ ਇਕੋ ਵੇਲੇ ਸਿਰ ਵਿਚ ਭਾਰੀ ਚੀਜ਼ ਮਾਰ ਕੇ ਕਤਲ ਕੀਤਾ ਗਿਆ ਹੈ।

ਕਤਲ ਹੋਇਆ ਏਐੱਸਆਈ ਦਾ ਪੁੱਤਰ ਅਜੇ ਕੱਲ੍ਹ ਹੀ ਆਪਣੀ ਗਰਭਵਤੀ ਪਤਨੀ ਨੂੰ ਉਸਦੇ ਮਾਪਿਆਂ ਦੇ ਘਰ ਛੱਡ ਕੇ ਆਇਆ ਸੀ। ਪੁਲਿਸ ਕਈ ਐਂਗਲਾਂ ਤੋਂ ਜਾਂਚ ਕਰ ਰਹੀ ਹੈ।