ਟੂਰਿਜ਼ਮ ਸਮਿਟ : ਅੰਮ੍ਰਿਤਸਰ ‘ਚ ਬਣੇਗਾ ਪੰਜਾਬ ਦਾ ਪਹਿਲਾ ਸੈਲੀਬ੍ਰੇਸ਼ਨ ਪੁਆਇੰਟ- ਮਾਨ

0
759

ਮੋਹਾਲੀ, 11 ਸਤੰਬਰ| ਮੋਹਾਲੀ ਵਿਚ 11 ਤੋਂ 13 ਸਤੰਬਰ ਤਕ ਆਯੋਜਿਤ ਕੀਤੇ ਜਾ ਰਹੇ ਪਹਿਲੇ 3 ਦਿਨਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਫਿਲਮ ਤੇ ਮਨੋਰੰਜਨ ਇੰਡਸਟਰੀ ਨਾਲ ਜੁੜੀਆਂ ਉਘੀਆਂ ਸ਼ਖਸੀਅਤਾਂ ਨੇ ਹਾਜ਼ਰੀ ਲਗਾਈ।

ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਰਕਤ ਵਾਲੀ ਧਰਤੀ ਹੈ। ਅਸੀਂ ਟੂਰਿਜ਼ਮ ਜ਼ਰੀਏ ਪੰਜਾਬ ਦੀ ਕੁਦਰਤ ਨੂੰ ਪੂਰੀ ਦੁਨੀਆ ਵਿਚ ਦਿਖਾਉਣਾ ਚਾਹੁੰਦੇ ਹਾਂ।

ਮਾਨ ਨੇ ਕਿਹਾ ਕਿ ਅਸੀਂ ਪਿਛਲੇ ਇਕ ਸਾਲ ਤੋੋਂ ਇਸ ਸਮਿਟ ਦੀ ਤਿਆਰੀ ਕਰ ਰਹੇ ਸੀ। ਮਾਨ ਨੇ ਕਿਹਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਟੂਰਿਜ਼ਮ ਪਾਲਿਸੀ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ECO ਪਾਲਿਸੀ ਸ਼ੁਰੂ ਕਰਨ ਜਾ ਰਹੇ ਹਨ। ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਟੂਰਿਜ਼ਮ ਨੂੰ ਕਾਫੀ ਉਪਰ ਲੈ ਕੇ ਜਾਵਾਂਗੇ।

ਮਾਨ ਨੇ ਕਿਹਾ ਕਿ ਉਹ ਅੰਮ੍ਰਿਤਸਰ ਵਿਚ ਇਕ ਸੈਲੀਬ੍ਰੇਸ਼ਨ ਪੁਆਇੰਟ ਬਣਾ ਰਹੇ ਹਾਂ। ਇਸ ਸੈਲੀਬ੍ਰੇਸ਼ਨ ਪੁਆਇੰਟ ਉਤੇ ਹਾਲ ਤੇ ਹੋਟਲ ਵੀ ਬਣਾਂਵਾਂਗੇ। ਇਸ ਸੈਲੀਬ੍ਰੇਸ਼ਨ ਪੁਆਇੰਟ ਵਿਚ 25 ਹਜ਼ਾਰ ਤੋਂ 10 ਲੱਖ ਤੱਕ ਦੀ ਹੋ ਬੁਕਿੰਗ ਹੋ ਸਕੇਗੀ।