ਇਸ਼ਕ ‘ਚ ਦਰਿੰਦਗੀ : ਪਹਿਲਾਂ ਨਵੇਂ ਕੱਪੜੇ ਦੁਆਏ, ਆਸ਼ਰਮ ‘ਚ ਦਾਨ ਕਰਵਾਇਆ…ਫਿਰ ਗਰਲਫ੍ਰੈਂਡ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ…

0
466

ਚੇਨਈ, 25 ਦਸੰਬਰ| ਤਾਮਿਲਨਾਡੂ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਦੇ ਕਾਤਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਚੇਨਈ ਦੇ ਦੱਖਣੀ ਇਲਾਕੇ ਥਲੰਬੁਰ ‘ਚ ਸ਼ਨੀਵਾਰ ਨੂੰ ਸਾਫਟਵੇਅਰ ਇੰਜੀਨੀਅਰ ਆਰ ਨੰਦਿਨੀ ਦੀ ਜੰਜ਼ੀਰਾਂ ਨਾਲ ਬੰਨ੍ਹੀ ਸੜੀ ਹੋਈ ਲਾਸ਼ ਮਿਲੀ। ਇਸ ਕਤਲ ਨਾਲ ਪੂਰੇ ਸ਼ਹਿਰ ‘ਚ ਸਨਸਨੀ ਫੈਲ ਗਈ। ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਨੰਦਿਨੀ ਨੂੰ ਇੰਨੀ ਦਰਦਨਾਕ ਮੌਤ ਦੇਣ ਵਾਲਾ ਕੋਈ ਹੋਰ ਨਹੀਂ, ਸਗੋਂ ਉਸ ਦਾ ਦੋਸਤ ਸੀ।

ਦੋਵੇਂ ਸਕੂਲ ਵਿੱਚ ਪੜ੍ਹਦੇ ਸਨ
ਪੁਲਿਸ ਨੇ ਦੱਸਿਆ ਕਿ ਦੋਸ਼ੀ ਵੇਟੀਮਰਨ ਇਕ ਟ੍ਰਾਂਸ-ਸੈਕਸੁਅਲ ਹੈ ਅਤੇ ਮ੍ਰਿਤਕ ਨੰਦਿਨੀ ਦਾ ਪੁਰਾਣਾ ਦੋਸਤ ਹੈ। ਟ੍ਰਾਂਸ-ਸੈਕਸੁਅਲ ਬਣਨ ਤੋਂ ਪਹਿਲਾਂ, ਵੇਟੀਮਰਨ ਦਾ ਨਾਮ ਪਾਂਡੀ ਮੁਰੁਗੇਸ਼ਵਰੀ ਸੀ। ਨੰਦਿਨੀ ਅਤੇ ਪਾਂਡੀ ਮੁਰੁਗੇਸ਼ਵਰੀ ਮਦੁਰਾਈ ਵਿੱਚ ਇੱਕੋ ਸਕੂਲ ਵਿੱਚ ਪੜ੍ਹਦੇ ਸਨ ਅਤੇ ਇੱਕ ਦੂਜੇ ਦੇ ਸਭ ਤੋਂ ਚੰਗੇ ਦੋਸਤ ਸਨ। ਪਾਂਡੀ ਮੁਰੂਗੇਸ਼ਵਰੀ ਨੰਦਿਨੀ ਲਈ ਦੋਸਤੀ ਨਾਲੋਂ ਵੱਧ ਭਾਵਨਾਵਾਂ ਰੱਖਦਾ ਸੀ।

ਸਰੀਰਕ ਸੰਬੰਧ ਬਣਾਉਣ ਤੋਂ ਕੀਤਾ ਸੀ ਇਨਕਾਰ
ਪੁਲਿਸ ਨੇ ਦੱਸਿਆ ਕਿ ਵੇਟੀਮਰਨ ਅਤੇ ਨੰਦਿਨੀ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ। ਵੇਟੀਮਰਨ ਨੇ ਇੱਕ ਦਿਨ ਨੰਦਿਨੀ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਉਸ ਨਾਲ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ। ਨੰਦਿਨੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਵੇਟੀਮਰਨ ਤੋਂ ਦੂਰ ਕਰ ਲਿਆ। ਹਾਲਾਂਕਿ, ਦੋਵੇਂ ਸੰਪਰਕ ਵਿੱਚ ਰਹੇ। ਵੇਟੀਮਰਨ ਸ਼ਨੀਵਾਰ ਨੂੰ ਨੰਦਿਨੀ ਕੋਲ ਆਇਆ ਅਤੇ ਨੰਦਿਨੀ ਨੂੰ ਆਪਣੇ ਨਾਲ ਘੁੰਮਣ ਲਈ ਕਿਹਾ। ਦੋਸਤੀ ਦੇ ਨਾਤੇ ਨੰਦਿਨੀ ਮੰਨ ਗਈ।

ਨਵੇਂ ਕੱਪੜੇ ਲਏ ਅਤੇ ਦਾਨ ਕਰਵਾਏ
ਦੋਵੇਂ ਸ਼ਨੀਵਾਰ ਨੂੰ ਮਿਲੇ ਸਨ। ਇੱਥੇ ਵੇਟੀਮਰਨ ਨੇ ਨੰਦਿਨੀ ਲਈ ਨਵੇਂ ਕੱਪੜੇ ਲਏ। ਇਸ ਤੋਂ ਬਾਅਦ ਉਹ ਨੰਦਨੀ ਨੂੰ ਤੰਬਰਮ ਨੇੜੇ ਇਕ ਅਨਾਥ ਆਸ਼ਰਮ ਵਿਚ ਵੀ ਲੈ ਗਿਆ ਅਤੇ ਉਥੇ ਉਸ ਕੋਲੋਂ ਦਾਨ ਕਰਵਾਇਆ। ਇਸ ਤੋਂ ਬਾਅਦ ਵੇਟੀਮਰਨ ਨੇ ਨੰਦਿਨੀ ਨੂੰ ਘਰ ਛੱਡਣ ਲਈ ਕਿਹਾ ਤਾਂ ਨੰਦਿਨੀ ਮੰਨ ਗਈ। ਘਰ ਜਾਂਦੇ ਸਮੇਂ ਵੇਟੀਮਰਨ ਨੇ ਪੋਨਮਾਰ ‘ਚ ਇਕ ਸੁੰਨਸਾਨ ਜਗ੍ਹਾ ‘ਤੇ ਕਾਰ ਰੋਕੀ। ਇੱਥੇ ਉਸ ਨੇ ਨੰਦਿਨੀ ਨੂੰ ਫੋਟੋ ਲਈ ਪੋਜ਼ ਦੇਣ ਲਈ ਕਿਹਾ। ਜਦੋਂ ਨੰਦਿਨੀ ਨੇ ਪੋਜ਼ ਦੇਣਾ ਸ਼ੁਰੂ ਕੀਤਾ ਤਾਂ ਉਸ ਨੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ।

ਫਿਰ ਸ਼ੁਰੂ ਹੋ ਗਈ ਜ਼ਾਲਮ ਖੇਡ 
ਨੰਦਿਨੀ ਨੂੰ ਸੰਗਲਾਂ ਨਾਲ ਬੰਨ੍ਹਣ ਤੋਂ ਬਾਅਦ, ਵੇਟੀਮਰਨ ਨੇ ਬੇਰਹਿਮੀ ਦਾ ਮੰਜ਼ਰ ਦਿਖਾਇਆ। ਉਸ ਨੇ ਬਲੇਡ ਨਾਲ ਨੰਦਿਨੀ ਦੀ ਗਰਦਨ, ਹੱਥ ਅਤੇ ਲੱਤਾਂ ਵੱਢ ਦਿੱਤੀਆਂ। ਇਸ ਤੋਂ ਬਾਅਦ ਉਸ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

ਇਸੇ ਲਈ ਕੀਤਾ ਮਾਰਨ ਦਾ ਫੈਸਲਾ ਕੀਤਾ
ਪੁਲਿਸ ਪੁੱਛਗਿੱਛ ਦੌਰਾਨ ਵੇਟੀਮਰਨ ਨੇ ਦੱਸਿਆ ਕਿ ਨੰਦਿਨੀ ਨੂੰ ਕੰਪਨੀ ਵਿੱਚ ਇੱਕ ਹੋਰ ਸਾਥੀ ਨਾਲ ਪਿਆਰ ਸੀ, ਇਸ ਲਈ ਉਸ ਨੇ ਉਸ ਨੂੰ ਮਾਰਨ ਦਾ ਫੈਸਲਾ ਕੀਤਾ। ਫਿਲਹਾਲ ਦੋਸ਼ੀ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਵਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।