ਬਠਿੰਡਾ | ਇਥੋਂ ਪ੍ਰੇਮੀ ਨਾਲ ਭੱਜਣ ਦੀ ਲੜਕੀ ਦੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਹਰਦੇਵ ਨਗਰ ਵਿਚ ਰਹਿਣ ਵਾਲੀ ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਆਪਣੇ ਹੀ ਘਰੋਂ 8 ਤੋਲੇ ਸੋਨਾ ਅਤੇ 60 ਹਜ਼ਾਰ ਦੀ ਨਕਦੀ ਚੋਰੀ ਕੀਤੀ ਅਤੇ ਬਾਅਦ ਵਿਚ ਬਿਹਾਰ ਜਾ ਕੇ ਵਿਆਹ ਕਰਵਾ ਲਿਆ।
11-12 ਮਾਰਚ ਦੀ ਰਾਤ ਨੂੰ ਇਕ ਸਾਜ਼ਿਸ਼ ਤਹਿਤ ਦੋਵੇਂ ਘਰੋਂ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਥਰਮਲ ਥਾਣੇ ‘ਚ ਸ਼ਿਕਾਇਤ ਦੇ ਕੇ ਆਪਣੀ ਹੀ ਲੜਕੀ ਅਤੇ ਉਸ ਦੇ ਪ੍ਰੇਮੀ ਖਿਲਾਫ ਚੋਰੀ ਦਾ ਮਾਮਲਾ ਦਰਜ ਕਰਵਾਇਆ। ਉਸ ਦੀ ਲੜਕੀ ਹਰਸ਼ਦੀਪ ਕੌਰ ਨੇ ਆਪਣੇ ਪ੍ਰੇਮੀ ਅਤੇ ਨੌਜਵਾਨ ਅਨਮੋਲ ਵਾਸੀ ਹਰਦੇਵ ਨਗਰ ਨਾਲ ਮਿਲ ਕੇ ਉਸ ਦੇ ਘਰ ਦੀ ਅਲਮਾਰੀ ‘ਚੋਂ 8 ਤੋਲੇ ਸੋਨਾ ਚੋਰੀ ਕਰ ਲਿਆ।
ਇਸ ਤੋਂ ਬਾਅਦ ਪ੍ਰੇਮੀ ਅਨਮੋਲ ਨਾਲ ਬਿਹਾਰ ਚਲੀ ਗਈ ਅਤੇ ਉਥੇ ਵਿਆਹ ਕਰਵਾ ਲਿਆ। ਘਰ ‘ਚੋਂ ਚੋਰੀ ਹੋਏ ਗਹਿਣਿਆਂ ਦੀ ਕੀਮਤ ਕਰੀਬ 4 ਲੱਖ 60 ਹਜ਼ਾਰ ਰੁਪਏ ਹੈ। ਪੁਲਿਸ ਨੇ ਮੁਲਜ਼ਮ ਲੜਕੀ ਅਤੇ ਉਸ ਦੇ ਪ੍ਰੇਮੀ ਅਨਮੋਲ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।