ਗੁਰਦਾਸਪੁਰ (ਜਸਵਿੰਦਰ ਸਿੰਘ ਬੇਦੀ) | ਨਜਾਇਜ ਸੰਬੰਧਾਂ ‘ਚ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੀਆਂ ਖਬਰਾਂ ਤਾਂ ਤੁਸੀਂ ਪਹਿਲਾਂ ਵੀ ਜ਼ਰੂਰ ਸੁਣੀਆਂ ਹੋਣਗੀਆਂ ਪਰ ਇਹ ਖਬਰ ਪ੍ਰੇਸ਼ਾਨ ਕਰਨ ਵਾਲੀ ਹੈ। ਪ੍ਰੇਮ ਸੰਬੰਧਾਂ ਦੇ ਚੱਕਰ ਵਿੱਚ ਇੱਕ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਬੇਟੇ ਨੂੰ ਮਾਰ ਦਿੱਤਾ। ਸਬੂਤ ਮਿਟਾਉਣ ਲਈ ਮਾਂ ਨੇ ਬੇਟੇ ਦੀ ਲਾਸ਼ ਨੂੰ ਵੀ ਅੱਗ ਲਗਾ ਦਿੱਤੀ ਪਰ ਆਖਿਰ ਉਹ ਫੜ੍ਹੀ ਗਈ।
ਜ਼ਿਲਾ ਗੁਰਦਾਸਪੁਰ ਦੇ ਪਿੰਡ ਝੰਡੇ ਗੁਜਰਾਂ ਦੀ ਡਰੇਨ ਨੇੜੇ ਏਕ ਅੱਧ ਸੜੀ ਲਾਸ਼ ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਦ ਪੁਲਿਸ ਨੇ ਇਸ ਲਾਸ਼ ਅਤੇ ਇਸਦੇ ਕਤਲ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਸੀ ਪੁਲਿਸ ਦੇ ਵਲੋਂ ਆਸ ਪਾਸ ਦੇ ਇਲਾਕੇ ਵਿੱਚ ਇਸ ਲਾਸ਼ ਦੀ ਪਹਿਚਾਣ ਲਈ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਇਸ ਕਤਲ ਨੂੰ ਪੁਲਿਸ ਨੇ ਚੰਦ ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ ਜਿਸ ਨੌਜਵਾਨ ਦੀ ਲਾਸ਼ ਮਿਲੀ ਸੀ ਉਸ ਦੀ ਮਾਂ ਹੀ ਨਿਕਲੀ ਆਪਣੇ ਪੁੱਤ ਦੀ ਕਾਤਿਲ ਮਾਂ ਦੇ ਕਿਸੇ ਨਾਲ ਨਜਾਇਜ ਸੰਬੰਧ ਦਸੇ ਜਾ ਰਹੇ ਹਨ। ਮ੍ਰਿਤਕ ਦੀ ਕਾਤਿਲ ਮਾਂ ਅਤੇ ਉਸਦੇ ਇਕ ਸਾਥੀ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ।
ਗੁਰਦਾਸਪੁਰ ਦੇ ਐਸਐਸਪੀ ਨਾਨਕ ਸਿੰਘ ਨੇ ਦਸਿਆ ਕਿ ਇੱਕ ਸੜੀ ਹੋਈ ਲਾਸ਼ ਪੁਲਿਸ ਨੂੰ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਰਣਦੀਪ ਸਿੰਘ ਨੂੰ ਉਸ ਦੀ ਮਾਂ ਨੇ ਹੀ ਮਾਰਿਆ ਸੀ।
ਰਣਦੀਪ ਰੁਪਿੰਦਰਜੀਤ ਕੌਰ ਦਾ ਮੁੰਡਾ ਸੀ। ਰੁਪਿੰਦਰ ਦੇ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਸੰਬੰਧ ਸਨ। ਲੜਕਾ ਆਪਣੀ ਮਾਂ ਨੂੰ ਰੋਕਦਾ ਸੀ। ਇਸੇ ਕਰਕੇ ਘਰ ਵਿੱਚ ਲੜਾਈ ਰਹਿੰਦੀ ਸੀ।
ਅਖੀਰ ਮਾਂ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਨਾਲ ਮਿਲ ਕੇ ਰਣਦੀਪ ਦੇ ਕਤਲ ਦੀ ਸਾਜਿਸ਼ ਘੜੀ। ਰਣਦੀਪ ਨੂੰ ਨੀਂਦ ਦੀਆਂ ਗੋਲੀਆਂ ਦਿਤੀਆਂ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਡਰੇਨ ਦੇ ਕੋਲ ਅੱਗ ਵੀ ਲਾ ਦਿੱਤੀ ਤਾਂ ਜੋ ਕੋਈ ਸਬੂਤ ਨਾ ਬਚੇ।
ਪੁਲਿਸ ਦੀ ਜਾਂਚ ਵਿੱਚ ਸਾਰਾ ਖੁਲਾਸਾ ਹੋਇਆ ਅਤੇ ਰੁਪਿੰਦਰ ਕੌਰ, ਸੁਖਵਿੰਦਰ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਉਹ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ ਜਿਸ ਨਾਲ ਕਤਲ ਹੋਇਆ ਸੀ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)