ਅੱਜ ਚੱਲੇਗੀ ਲੂ, ਜ਼ਰੂਰੀ ਕੰਮ ਲਈ ਹੀ ਨਿਕਲੋ ਘਰੋਂ ਬਾਹਰ, ਜਲੰਧਰ ‘ਚ 9 ਜੁਲਾਈ ਤੋਂ ਮੌਸਮ ਬਦਲਣ ਦੀ ਸੰਭਾਵਨਾ

0
607

ਜਲੰਧਰ | ਮੰਗਲਵਾਰ ਨੂੰ ਕਹਿਰ ਦੀ ਗਰਮੀ ਅਤੇ ਹੁੰਮਸ ਕਾਰਨ ਜ਼ਿਆਦਾਤਰ ਸ਼ਹਿਰਵਾਸੀ ਘਰਾਂ ਵਿੱਚ ਹੀ ਬੈਠੇ ਰਹੇ। ਪ੍ਰਮੁੱਖ ਬਾਜ਼ਾਰ ਅਤੇ ਸੜਕਾਂ ਘੱਟ ਆਵਾਜਾਈ ਕਾਰਨ ਸੁੰਨੀਆਂ ਰਹੀਆਂ।

ਚੰਡੀਗੜ੍ਹ ਮੌਸਮ ਵਿਭਾਗ ਵੱਲੋਂ 7 ਜੁਲਾਈ ਨੂੰ ਜਲੰਧਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ ਸਾਰਾ ਦਿਨ ਗਰਮ ਹਵਾਵਾਂ ਚੱਲਣਗੀਆਂ। ਇਸ ਲਈ ਲੋਕਾਂ ਨੂੰ ਬਹੁਤ ਜ਼ਰੂਰੀ ਕੰਮ ਹੋਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।


ਮੌਸਮ ਵਿਭਾਗ ਅਨੁਸਾਰ 9 ਜੁਲਾਈ ਤੋਂ ਜਲੰਧਰ ਵਿੱਚ ਮੌਸਮ ਬਦਲ ਸਕਦਾ ਹੈ, ਹਨੇਰੀ ਚੱਲ ਸਕਦੀ ਹੈ ਅਤੇ ਕੁੱਝ ਇਲਾਕਿਆਂ ‘ਚ ਬੂੰਦਾਬਾਂਦੀ ਵੀ ਸੰਭਵ ਹੈ। ਜਲੰਧਰ ਸ਼ਹਿਰ ‘ਚ ਮੰਗਲਵਾਰ ਸਵੇਰੇ 8 ਵਜੇ ਤਾਪਮਾਨ 27 ਡਿਗਰੀ ਅਤੇ ਦੁਪਹਿਰ 2 ਵਜੇ 37 ਡਿਗਰੀ ਰਿਕਾਰਡ ਕੀਤਾ ਗਿਆ ਅਤੇ ਸ਼ਾਮ 4 ਵਜੇ 42 ਡਿਗਰੀ ‘ਤੇ ਪਹੁੰਚ ਗਿਆ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ 7 ਜੁਲਾਈ ਨੂੰ ਸਾਰਾ ਦਿਨ ਗਰਮੀ ਪਏਗੀ ਅਤੇ ਲੂ ਚੱਲੇਗੀ।