ਨਵੀਂ ਦਿੱਲੀ | ਅੱਜ ਸਵੇਰੇ 11 ਵਜੇ ਰਾਜਸਥਾਨ ਦੇ ਸ਼ਾਹਜਹਾਂਪੁਰ ਤੋਂ ਕਿਸਾਨ ਦਿੱਲੀ ਲਈ ਕੂਚ ਕਰਨ ਵਾਲੇ ਹਨ। ਐਤਵਾਰ ਕਿਸਾਨ ਦਿੱਲੀ ਨੂੰ ਸੀਲ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਹਨ। ਪੰਜਾਬ ਤੇ ਹਰਿਆਣਾ ਤੋਂ ਦਿੱਲੀ ਲਈ ਕਿਸਾਨਾਂ ਦਾ ਜਥਾ ਨਿਕਲ ਚੁੱਕਾ ਹੈ। ਉੱਥੇ ਹੀ ਦਿੱਲੀ-ਨੌਇਡਾ ਦਾ ਚਿੱਲਾ ਬਾਰਡਰ 12 ਦਿਨ ਬਾਅਦ ਖੋਲ੍ਹ ਦਿੱਤਾ ਗਿਆ ਹੈ। ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ ‘ਤੇ ਅਜੇ ਵੀ ਅੜੇ ਹੋਏ ਹਨ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਬੁੱਧੀਜੀਵੀ ਵਰਗ ਨੇ ਕੇਂਦਰ ਸਰਕਾਰ ਉੱਪਰ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਘੜਨ ਦਾ ਇਲਾਜ਼ਾਮ ਲਾਇਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਇਨਕਾਰੀ ਹੈ। ਹੁਣ ਜਦੋਂ ਸਰਕਾਰ ਦੇ ਕਾਰਪੋਰਟ ਗੱਠਜੋੜ ਬੇਨਕਾਬ ਹੋਣ ਲੱਗਾ ਹੈ ਤਾਂ ਸਰਕਾਰ ਕਦੇ ਕਿਸਾਨਾਂ ਨੂੰ ਖਾਲਿਸਤਾਨੀ, ਕਦੇ ਅੱਤਵਾਦੀ ਤੇ ਕਦੇ ਮਾਓਵਾਦੀ ਦੱਸ ਰਹੀ ਹੈ।








































