ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਕੀ ਕੀਤਾ ਜਾਵੇ ?

0
425

ਮੋਹ. ਫਿਰੋਜ਼ ਸਾਬਰੀ

ਹਿੰਦੂ-ਮੁਸਲਿਮ ਏਕਤਾ ਹਮੇਸ਼ਾ ਤੋਂ ਧਰਮ ਅਤੇ ਰਾਜਨੀਤੀ ਨਾਲ ਜੁੜੀਆ ਰਿਹਾ ਹੈ । ਸਰ ਸੈਯਦ ਅਹਿਮਦ ਖਾਨ ਇੱਕ ਨੇਕ ਦਿਲ ਇਨਸਾਨ ਸੀ ਅਤੇ ਹਿੰਦੁ ਮੁਸਲਿਮ ਏਕਤਾ ਦੀ ਵਕਾਲਤ ਕਰਦੇ ਸੀ । ਉਨ੍ਹਾ ਨੇ ਇੱਕ ਵਾਰ ਕਿਹਾ ਸੀ, “ਹਿੰਦੁ ਮੁਸਲਮਾਨ ਭਾਰਤ ਦੀ ਖੂਬਸੁਰਤ ਦੁਲਹਨ ਦੀਆਂ ਦੋ ਅੱਖਾਂ ਹਨ, ਹੁਣ ਸਵਾਲ ਹੈ ਕਿ ਜਿਹੜੀਆ ਅੱਖਾਂ ਵਲੋਂ ਦੇਸ਼ ਦੇ ਲਈ ਅਜੀਹੀਆਂ ਹਸਰਤਾਂ ਦੇਖੀਆਂ ਗਈਆਂ ਹੋਣ, ਕੀ ਸਮੇਂ ਦੀ ਮਿਆਦ ਵਿੱਚ ਇਹੀ ਅੱਖਾਂ ਵਿਅਕਤੀਗਤ ਰੂਪ ਵਿੱਚ ਤੰਗ ਹੋ ਸਕਦੀਆ ਹਨ?
ਵੱਖ-ਵੱਖ ਸਮਾਜ, ਜਾਤੀਆਂ, ਸੰਸਕ੍ਰਿਤੀਆਂ, ਧਰਮਾਂ ਦੇ ਵਿੱਚ ਏਕਤਾ ਦੇ ਸੰਦੇਸ਼ ਨੂੰ ਸਾਂਝਾ ਕਰਨ ਵਾਲੇ ਭਾਵ, “ਵਸੁਦੇਵ ਕੁਟੁੰਬਕਮ” ਸਨਾਤਨ ਧਰਮ ਦਾ ਮੂਲ ਸੰਸਕਾਰ ਕੀ ਸਮੇਂ ਦੀ ਮਿਆਦ ਵਿੱਚ ਸਿਰਫ ਸਲੋਗਨ ਬਣ ਕੇ ਰਹਿ ਗਿਆ ਹੈ ?
ਇਹ ਕੁਝ ਅਜੀਹੇ ਸਵਾਲ ਹਨ ਜਿਨ੍ਹਾਂ ਨੇ ਭਾਰਤੀ ਸਮਾਜਿਕ, ਸਾਂਸਕ੍ਰਿਤਿਕ ਅਤੇ ਧਾਰਮਿਕ ਏਕਤਾ ਨੂੰ ਚੁਣੋਤੀ ਅਤੇ ਖਤਰੇ ਵਿੱਚ ਪਾ ਦਿੱਤਾ ਹੈ । ਇਹ ਸਵਾਲ ਗੰਭੀਰ ਇਸ ਲਈ ਹੋ ਜਾਂਦਾ ਹੈ ਕਿ ਜਦੋਂ ਸਾਵਨ ਦੇ ਮਹੀਨੇ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਅਤੇ ਉਸ ਨਾਲ ਜੁੜੇ ਸਰਕਾਰੀ ਫਰਮਾਨ ਜਿਸ ਵਿੱਚ ਖਾਣ-ਪੀਣ ਦੇ ਦੁਕਾਨਦਾਰਾਂ ਨੂੰ ਆਪਣੇ-ਆਪਣੇ ਨਾਂ ਦੀਆਂ ਪਲੇਟਾਂ ਦੁਕਾਨ ਤੇ ਲਾਉਣੀਆਂ ਜਰੂਰੀ ਹੈ ਤਾਕਿ ਹਿੰਦੁ ਭਗਤਾਂ ਦੀ ਆਸਥਾ ਨਾ ਟੁਟੇ ।

ਸੁਫੀ ਸੰਤਾ ਵਲੋਂ ਜਿਸ ਧਰਮ ਦਾ ਸੰਗੀਤ ਹਿੰਦੁ ਮੁਸਲਿਮ ਏਕਤਾ ਦੇ ਲਈ ਗਾਇਆ ਜਾ ਰਿਹਾ ਸੀ, ਉਹ ਸਿਰਫ ਮਨੋਰੰਜਨ ਸੀ ਜਾਂ ਏਕਤਾ ਦਾ ਭਰੋਸਾ…

ਇਤਿਹਾਸ ਦੇ ਜਿੰਨੇ ਵੀ ਸਮਾਜਿਕ, ਧਾਰਮਿਕ ਅੰਦੋਲਨ ਮਹਾਪੁਰਖਾਂ ਵੱਲੋਂ ਚਲਾਏ ਗਏ, ਉਸਦੇ ਕੇਂਦਰ ਵਿੱਚ ਕੀ ਸੀ, ਗੀਤਾ ਕੁਰਆਨ ਨਾ ਹੋਕੇ ਮਹਾਨ ਭਾਰਤ ਜਾਂ ਹਿੰਦੋਸਤਾਨ ਸੀ।
ਮਨੁੱਖੀ ਧਰਮ ਦੇ ਅਜਿਹੇ ਸਿਧਾਂਤ ਜਾਂ ਕਿਰਿਆਕਲਾਪ ਸਾਡੇ ਇਤਿਹਾਸ ਸੰਸਕ੍ਰਿਤੀ ਅਤੇ ਧਰਮ ਗ੍ਰੰਥਾ ਵਿੱਚ ਦਰਜ ਹੈ, ਜਿਨਾਂ ਦਾ ਅਧਿਐਨ ਕਰ ਲਿਆ ਜਾਏ ਤਾਂ ਦੋ ਅੱਖਾਂ ਮਿਲ ਕੇ ਇੱਕ ਹੋ ਜਾਣ ।
ਬੁੰਦੇਲਖੰਡ ਦੇ ਮਹੋਬਾ ਜਿਲ੍ਹੇ ਵਿੱਚ ਦੋ ਮੁਸਲਿਮ ਨੋਜਵਾਨ ਜਹੀਰ ਅਤੇ ਸੁਲੇਮਾਨ ਹਿੰਦੁ ਲੋਕਾਂ ਦੇ ਵਿੱਚ ਜਾ ਕੇ ਸੁੰਦਰਕਾਂਡ ਦਾ ਪਾਠ ਕਰਦੇ ਰਹੇ ਹਨ । ਸੁਲੇਮਾਨ ਦੇ ਚਾਚਾ ਰਾਮਲੀਲਾ ਵਿੱਚ ਬਾਨਾਸੁਰ ਦਾ ਕਿਰਦਾਰ ਨਿਭਾਉਂਦੇ ਰਹੇ ਹੈ ਅਤੇ ਆਪਣੇ ਪੁਤਰ ਨੂੰ ਕਹਿੰਦੇ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਚਾਲੀਵਾਂ ਅਤੇ ਤੇਰਵੀਂ ਦੋਨੋਂ ਕਰਨਾ । ਅਜੀਹੀ ਕੌਮੀ ਏਕਤਾ ਦੀ ਸੋਚ ਦੀ ਕੰਧ ਨੂੰ ਢਹਿ ਢੇਰੀ ਨਾ ਹੋਣ ਦੇਣ ਦਾ ਸੰਕਲਪ ਸਿਰਫ ਉਦਾਹਰਨ ਨਹੀਂ ਹੈ ਅਜੀਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ।

ਅਜਿਹੇ ਵਿੱਚ ਸਾਨੂੰ ਅਜਾਦੀ ਦੀ ਲੜਾਈ ਦੇ ਸਾਡੇ ਨੇਤਾਵਾਂ ਦੀ ਵਿਰਾਸਤ ‘ਤੇ ਗੌਰ ਕਰਨ ਦੀ ਜਰੂਰਤ ਹੈ । ਤਾਕਿ ਹਿੰਦੁ ਮੁਸਲਿਮ ਏਕਤਾ ਅਤੇ ਦੋਸਤੀ ਦੀ ਰਾਹ ਤਾਲਾਸ਼ੀ ਜਾ ਸਕੇ । ਭਾਰਤੀ ਇਤਿਹਾਸ ਦੇ ਦੋ ਧੁਰੰਧਰ ਤਿਲਕ ਅਤੇ ਜਿੰਨਾਹ ਬੇਹੱਦ ਕਰੀਬੀ ਦੋਸਤ ਅਤੇ ਸਹਿਯੋਗੀ ਰਹੇ ਸੀ। ਲਖਨਉ ਸਮਝੋਤ 1916 ਦੋਨਾਂ ਮਹਾਨ ਲੀਡਰਾਂ ਦੀ ਦੇਣ ਰਿਹਾ ਹੈ । ਬੇਹਦ ਖਰਾਬ ਦੌਰ ਵਿੱਚ ਜਦੋਂ ਭਾਰਤੀਆਂ ਦੀ ਕੋਮਲ ਆਤਮਾ ਨੂੰ ਲਤਾੜਿਆ ਜਾ ਰਿਹਾ ਸੀ । ਉਸ ਸਮੇਂ ਦੀ ਹਿੰਦੂ ਮੁਸਲਿਮ ਏਕਤਾ ਦੀ ਮਿਸਾਲ ਨੂੰ ਪੜਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ । ਰਾਜਨੀਤੀ ਦਾ ਆਮ ਅਤੇ ਖਾਸ ਆਦਮੀ ਵਿਸ਼ਵਾਸ ਦੇ ਰਸਤੇ ‘ਤੇ ਮੌਡੇ ਨਾਲ ਮੌਡੇ ਮਿਲਾ ਕੇ ਭਾਰਤੀ ਆਤਮਾ ਨੂੰ ਸ਼ਰੀਰ ਦਾ ਆਕਾਰ ਦੇ ਰਿਹਾ ਸੀ । ਆਜਾਦੀ ਦੇ ਸਮੇ ਗਾਏ ਜਾਨ ਵਾਲੇ ਪ੍ਰੇਰਕ ਗੀਤਾਂ ਵਿੱਚ ,’’ ਯੇ ਦੇਸ਼ ਹੈ ਵੀਰ ਜਵਾਨੋ ਕਾ , ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਅਬ ਤੁਮਾਰੇ ਹਵਾਲੇ ਵਤਨ ਸਾਥੀਓ, ਮੇਰਾ ਮੁਲਕ ਮੇਰਾ ਦੇਸ਼ , ਮਾਂ ਤੁਝੇ ਸਲਾਮ , ਇਹ ਸਾਰੇ ਗੀਤ/ ਸੰਗੀਤ ਮੁਸਲਮਾਨਾਂ ਵੱਲੋਂ ਗਾਏ ਤੇ ਤਿਆਰ ਕੀਤੇ ਗਏ ਹਨ ।

 

ਅਸੀਂ ਕਿਹੜਾ ਭਾਰਤ ਬਣਾਉਣ ਲਈ ਚੱਲੇ ਹੋਏ ਹਾਂ , ਸਾਡੇ ਭਗਵਾਨ ਤਾਂ ਉਥੇ ਵੀ ਹਨ ਜਿੱਥੇ ਹਿੰਦੁ ਨਹੀਂ ਹਨ। ਉਥੇ ਜਾਨ ਵਾਲੇ ਭੁੱਖੇ ਪਿਆਸੇ ਹਿੰਦੁਆਂ ਵਿੱਚ ਜਾਨ ਫੂਕਣ ਦਾ ਕੰਮ ਗੈਰ ਹਿੰਦੁ ਹੀ ਕਰਦਾ ਹੈ ।
ਜਦੋਂ ਪ੍ਰਾਈਵੇਟ ਲਿਮਿਟੇਡ ਲੋਕਤੰਤਰ ਬਣਾਉਣ ਤੇ ਜੋਰ ਦੇਣਗੇ ਤਾਂ ਉਸ ਲੋਕਤੰਤਰ ਵਿਚ ਅੰਹਕਾਰ ਅਤੇ ਅਵਿਸ਼ਵਾਸ ਵਧਣਾ ਸੁਭਾਵਿਕ ਹੀ ਹੈ।

ਨਿੱਜੀ ਹਿੱਤ ‘ਤੇ ਵੋਟ ਬੈਂਕ ਦੀ ਨੀਤੀ ਲਈ ਸਮਾਜ , ਧਰਮ ਜਾਤੀ ਆਦਿ ਦਾ ਗਲਾ ਘੋਟਨ ਤੋਂ ਡਰਨਾ ਚਾਹਿਦਾ ਹੈ । ਨਹੀਂ ਤਾਂ ਬਾਹਰ ਲੱਗੀ ਅੱਗ ਇੰਨੀ ਜਿਆਦਾ ਭਿਆਨਕ ਨਹੀਂ ਹੁੰਦੀ, ਜਿੰਨੀ ਅੰਦਰ ਲੱਗੀ ਅੱਗ ਭਿਆਨਕ ਹੁੰਦੀ ਹੈ । ਅੰਗਰੇਜਾਂ ਦੇ ਵਿਰੋਧੀ ਹੋ ਕੇ ਅਸੀਂ ਲੜ ਸਕਦੇ ਹਾਂ ਪਰ ਆਪਣੇ ਅੰਗਾ ਦੇ ਵਿਰੋਧੀ ਹੋ ਕੇ ਨਹੀਂ ।
ਭਾਰਤੀ ਇਤਿਹਾਸ ਦੇ ਉਨ੍ਹਾਂ ਸਾਰੇ ਕਿੱਸਿਆਂ ਨੂੰ ਪ੍ਰਕਾਸ਼ਿਤ ਕਰਨ ਦੀ ਜਰੂਰਤ ਹੈ, ਜਿਸ ਨਾਲ ਹਿੰਦੁ, ਮੁਸਲਿਮ , ਏਕਤਾ ਨੂੰ ਤਾਕਤ ਮਿਲੇ । ਇਤਿਹਾਸ, ਸੰਸਕ੍ਰਿਤੀ,ਸਮਾਜ, ਸਾਹਿਤ, ਸੰਗੀਤ, ਦਰਸ਼ਨ ਦੇ ਉਜਵਲ ਸੰਦਰਭ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੋਵੇਗਾ। ਜਿਸ ਨਾਲ ਬੇਹਤਰ ਹਿੰਦੋਸਤਾਨ ਦੀ ਪਹਿਚਾਨ ਬਣ ਸਕੇ ।