ਤਿਰੂਪਤੀ : ‘ਲੱਡੂ ਪ੍ਰਸਾਦਮ ਦੀ ਪਵਿੱਤਰਤਾ ਬਹਾਲ ਕਰ ਦਿੱਤੀ ਗਈ ਹੈ’, ਤਿਰੂਪਤੀ ਮੰਦਰ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

0
346

ਨੈਸ਼ਨਲ ਡੈਸਕ | ਤਿਰੂਪਤੀ ਦੇ ਮਸ਼ਹੂਰ ਲੱਡੂ ਪ੍ਰਸ਼ਾਦਮ ‘ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ‘ਤੇ ਉੱਠੇ ਵਿਵਾਦ ਤੋਂ ਬਾਅਦ ਹੁਣ ਮੰਦਰ ਪ੍ਰਸ਼ਾਸਨ ਨੇ ਕਿਹਾ ਕਿ ਪ੍ਰਸ਼ਾਦਮ ਦੀ ਪਵਿੱਤਰਤਾ ਬਹਾਲ ਕਰ ਦਿੱਤੀ ਗਈ ਹੈ। ਤਿਰੁਮਾਲਾ ਤਿਰੂਪਤੀ ਦੇਵਸਥਾਨਮਸ (TTD) ਨੇ ਕਿਹਾ  ਕਿ ਹੁਣ ਪ੍ਰਸਾਦ ਪੂਰੀ ਤਰ੍ਹਾਂ ਸ਼ੁੱਧ ਅਤੇ ਬੇਦਾਗ ਹੈ।

ਤਿਰੁਮਾਲਾ ਦੀਆਂ ਪਹਾੜੀਆਂ ‘ਤੇ ਸਥਿਤ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦਾ ਪ੍ਰਬੰਧਨ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਬੋਰਡ (TTD) ਦੁਆਰਾ ਕੀਤਾ ਜਾਂਦਾ ਹੈ। ਸ਼ੁੱਕਰਵਾਰ ਰਾਤ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ ਵਿੱਚ ਟੀਟੀਡੀ ਨੇ ਲਿਖਿਆ ਕਿ ‘ਸ਼੍ਰੀਵਾੜੀ ਲੱਡੂ ਦੀ ਬ੍ਰਹਮਤਾ ਅਤੇ ਪਵਿੱਤਰਤਾ ਹੁਣ ਪਵਿੱਤਰ ਹੈ। ਟੀਟੀਡੀ ਸਾਰੇ ਸ਼ਰਧਾਲੂਆਂ ਦੀ ਸੰਤੁਸ਼ਟੀ ਲਈ ਲੱਡੂ ਪ੍ਰਸ਼ਾਦਮ ਦੀ ਪਵਿੱਤਰਤਾ ਦੀ ਰੱਖਿਆ ਕਰਨ ਲਈ ਵਚਨਬੱਧ ਹੈ।