MLA ਬਾਵਾ ਹੈਨਰੀ ਦੀ ਰਿਪੋਰਟ ਨੈਗੇਟਿਵ, 9 ਅਪ੍ਰੈਲ ਨੂੰ ਮਰੀ ਮਹਿਲਾ ਦੀ ਰਿਪੋਰਟ ਪਾਜ਼ੀਟਿਵ ; ਜਲੰਧਰ ‘ਚ ਹੁਣ ਤੱਕ 24 ਮਰੀਜ਼

    0
    593

    ਜਲੰਧਰ. ਕੋਰੋਨਾ ਦੇ ਮਾਮਲੇ ਸ਼ਹਿਰ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਅੱਜ ਜਲੰਧਰ ਦੇ ਐਮਐਲਏ ਬਾਵਾ ਹੈਨਰੀ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਰਾਹਤ ਦੀ ਖਬਰ ਹੈ। ਇਸ ਤੋਂ ਪਹਿਲਾਂ ਅੱਜ ਜਲੰਧਰ ਤੋਂ 2 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਹ ਵੀ ਖਬਰ ਹੈ ਕਿ ਕੋਰੋਨਾ ਵਾਇਰਸ ਦੇ ਨਾਲ ਜਿਲ੍ਹੇ ਵਿੱਚ ਸ਼ਾਹਕੋਟ ਦੇ ਨੇੜਲੇ ਪਿੰਡ ਕੋਟਲਾ ਹੀਰਾ ਦੀ ਔਰਤ, ਜਿਸਦੀ 9 ਅਪਰੈਲ ਨੂੰ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਸੀ। ਵਿਭਾਗ ਦੀ ਟੀਮ ਨੇ ਔਰਤ ਦੇ ਬਲਡ ਸੈਂਪਲ ਜਾਂਚ ਲਈ ਭੇਜੇ ਸਨ, ਉਸਦੀ ਰਿਪੋਰਟ ਐਤਵਾਰ ਨੂੰ ਪਾਜ਼ੀਟਿਵ ਆਈ ਹੈ। ਜਿਸ ਕਾਰਨ ਇਹ ਜਲੰਧਰ ਵਿੱਚ ਕੋਰੋਨਾ ਨਾਲ ਹੋਈ ਦੂਜੀ ਮੌਤ ਹੈ। ਔਰਤ ਦਾ ਪਤੀ ਐਨਆਰਆਈ ਹੈ ਅਤੇ ਕੁਝ ਦਿਨ ਪਹਿਲਾਂ ਵਾਪਸ ਆਇਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਸੱਤ ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਸੀ।

    ਜਲੰਧਰ ਵਿੱਚ ਹੁਣ ਤੱਕ 24 ਪਾਜ਼ੀਟਿਵ ਮਾਮਲੇ

    ਜ਼ਿਕਰਯੋਗ ਹੈ ਕਿ ਅੱਜ ਕੋਰੋਨਾ ਪਾਜ਼ੀਟਿਵ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਪਾਜ਼ੀਟਿਵ ਮਰੀਜ ਲਾਲ ਬਜ਼ਾਰ ਅਤੇ ਰਾਜਾ ਗਾਰਡਨ, ਕਪੂਰਥਲਾ ਰੋਡ ਦੇ ਹਨ। ਹੁਣ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 24 ਹੋ ਗਈ ਹੈ। ਜਾਣਕਾਰੀ ਮੁਤਾਬਿਕ ਕਾਂਗਰਸੀ ਆਗੂ ਦੇ ਸੰਪਰਕ ਵਿੱਚ ਆਏ ਵਿਧਾਇਕ ਬਾਵਾ ਹੈਨਰੀ ਦੀ ਰਿਪੋਰਟ ਵੀ ਸਾਹਮਣੇ ਆਈ ਹੈ, ਜੋ ਕਿ ਨੈਗੇਟਿਵ ਆਈ ਹੈ।

    ਕੋਰੋਨਾ ਪਾਜ਼ੀਟਿਵ ਮਰੀਜ ਦੇ ਸੰਪਰਕ ਵਿੱਚ ਆਏ ਹੈਨਰੀ ਪਰਿਵਾਰ ਨੇ ਵਰਤੀ ਸਤਰਕਤਾ

    ਕਾਂਗਰੇਸੀ ਨੇਤਾ ਦੇ ਸੰਪਰਕ ਵਿੱਚ ਆਏ ਹੈਨਰੀ ਪਰਿਵਾਰ ਦੇ ਸਾਰੇ ਮੈਂਬਰਾ ਨੇ ਸਤਰਕਤਾ ਵਰਤਦੇ ਹੋਏ ਆਪਣੇ ਬਲਡ ਸੈਂਪਲ ਜਾਂਚ ਲਈ ਭੇਜੇ ਸਨ। ਜਿਨ੍ਹਾਂ ਵਿਚੋਂ ਐਮਐਲਏ ਬਾਵਾ ਹੈਨਰੀ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਬਾਕੀ ਮੈਂਬਰਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਐਤਵਾਰ ਨੂੰ ਵਿਭਾਗ ਵੱਲੋਂ ਜਾਂਚ ਕਰਨ ਲਈ ਕੁੱਲ 41 ਲੋਕਾਂ ਦੇ ਨਮੂਨੇ ਜਾਂਚ ਭੇਜੇ ਗਏ ਸਨ। ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ‘ਤੇ ਸਵੇਰੇ ਦੀ ਅਲਾਟ ਸਮੇਂ ਨਮੂਨੇ ਭੇਜੇ ਗਏ ਤਾਂ ਜੋ ਵੀਆਈਪੀ ਲੋਕਾਂ ਦੀਆਂ ਰਿਪੋਰਟਾਂ ਜਲਦੀ ਆ ਸਕਣ ਅਤੇ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕੇ।

    ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।