ਰਾਂਚੀ. ਓਰਮਾਂਝੀ ਦੇ ਬਿਰਸਾ ਬਾਇਓਲੋਜੀਕਲ ਪਾਰਕ ਵਿੱਖੇ ਇਕ ਵੱਡਾ ਹਾਦਸਾ ਹੋਣ ਦੀ ਖਬਰ ਹੈ। ਇੱਥੇ ਇਕ ਨੌਜਵਾਨ ਨੇ ਜ਼ੂ ਵਿੱਚ ਬਾਘ ਦੇ ਬਾੜੇ ਵਿੱਚ ਛਾਲ ਮਾਰ ਦਿੱਤੀ ਅਤੇ ਬਾਘ ਨੇ ਉਸਦਾ ਸ਼ਿਕਾਰ ਕਰ ਲਿਆ। ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਜੂ ਦੇ ਗਾਰਡਾਂ ਅਨੁਸਾਰ ਇਸ ਨੌਜਵਾਨ ਨੇ ਸ਼ੇਰ ਦੇ ਪਿੰਜਰੇ ਵਿੱਚ ਛਾਲ ਮਾਰ ਦਿੱਤੀ। ਨੌਜਵਾਨ ਦੇ ਗਲੇ ‘ਤੇ ਸ਼ੇਰ ਦੇ ਦੰਦ ਅਤੇ ਪੰਜੇ ਮਿਲੇ ਹਨ। ਮੰਨਿਆ ਜਾਂਦਾ ਹੈ ਕਿ ਬਾਘ ਨੇ ਇਸ ਨੌਜਵਾਨ ਨੂੰ ਮਾਰਿਆ ਹੈ।
ਓਰਮਾਂਝੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਸ਼ੇਰ ਦੇ ਪਿੰਜਰੇ ਵਿੱਚ 15 ਫੁੱਟ ਡੂੰਘਾ ਟੋਇਆ ਹੈ। ਚਸ਼ਮਦੀਦਾਂ ਮੁਤਾਬਿਕ, ਇਹ ਨੌਜਵਾਨ ਪਹਿਲਾਂ ਟੋਏ ਵਿੱਚ ਉਤਰਿਆ ਅਤੇ ਫਿਰ ਸ਼ੇਰ ਵੱਲ ਚਲਾ ਗਿਆ। ਇਸ ਤੋਂ ਬਾਅਦ ਸ਼ੇਰ ਨੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲਾਸ਼ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।