ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਦੋਸ਼ ‘ਚ 3 ਡੇਰਾ ਪ੍ਰੇਮੀਆਂ ਨੂੰ 3-3 ਸਾਲ ਦੀ ਸਜ਼ਾ, 2 ਬਰੀ

0
6225


ਪੰਜਾਬ
ਦੇ ਮੋਗਾ ਜਿਲੇ ਦੇ ਪਿੰਡ ਮਲਕੇ ਵਿਚ 4 ਨਵੰਬਰ 2015 ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਪੁਲਸ ਨੇ 5 ਆਰੋਪੀਆਂ ਖਿਲਾਫ ਐਫਆਈਆਰ ਨੰਬਰ 75 ਦਰਜ ਕੀਤੀ ਗਈ ਸੀ। ਜਿਸ ਵਿਚ 5 ਮੁੱਖ ਦੋਸ਼ੀ ਪਾਏ ਗਏ ਸੀ।

ਇਸ ਮਾਮਲੇ ਦੀ ਜਾਂਚ ਐੱਸਆਈਟੀ ਰੱਖੜਾ ਦੀ ਟੀਮ ਕਰ ਰਹੀ ਸੀ। ਉਥੇ ਹੀ 5 ਆਰੋਪੀ ਜ਼ਮਾਨਤ ਉਤੇ ਚੱਲ ਰਹੇ ਸੀ। ਇਸਦਾ ਮੁੱਖ ਗਵਾਹ ਗੁਰਸੇਵਕ ਸਿੰਘ ਸੀ, ਜਿਸਦੇ ਬਿਆਨਾਂ ਉਤੇ ਮਾਮਲਾ ਦਰਜ ਕੀਤਾ ਗਿਆ ਸੀ।

ਲੰਮੀ ਜਾਂਚ ਦੇ ਬਾਅਦ ਅੱਜ ਮਾਣਯੋਗ ਅਦਾਲਤ ਨੇ ਇਸਦਾ ਫੈਸਲਾ ਸੁਣਾਇਆ ਹੈ, ਜਿਸ ਵਿਚ ਤਿੰਨ ਆਰੋਪੀਆਂ ਅਮਨਦੀਪ ਸਿੰਘ, ਪਿਰਥੀ ਸਿੰਘ ਤੇ ਮਿੱਠੂ ਸਿੰਘ ਨੂੰ ਅਦਾਲਤ ਨੇ ਆਰੋਪੀ ਕਰਾਰ ਦਿੰਦੇ ਹੋਏ ਧਾਰਾ 295/ਬੀ ਤਹਿਤ ਤਿੰਨ-ਤਿੰਨ ਸਾਲ ਦੀ ਸਜਾ ਤੇ ਪੰਜ-ਪੰਜ ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਦੇਂਕਿ ਦੋ ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਪੰਜਾਬ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਅੱਜ ਇਹ ਫੈਸਲਾ ਆਇਆ ਹੈ।