ਬੰਬੀਹਾ ਗੈਂਗ ਦੀ ਲਾਰੈਂਸ ਬਿਸ਼ਨੋਈ ਨੂੰ ਧਮਕੀ : ਕਿਹਾ – ਉਹ ਕੌਣ ਹੁੰਦੈ ਜੋ ਖਾਲਿਸਤਾਨ ਬਣਨ ਨਹੀਂ ਦੇਵੇਗਾ, ਹਿੰਮਤ ਹੈ ਤਾਂ ਸਾਡੇ ਨਾਲ ਲੜੇ

0
932

ਲੁਧਿਆਣਾ | ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੋਂ ਬਾਅਦ ਹੁਣ ਸੋਸ਼ਲ ਮੀਡਿਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਬੰਬੀਹਾ ਗੈਂਗ ਵਲੋਂ ਧਮਕੀ ਦਿੱਤੀ ਗਈ ਹੈ। ਗੈਂਗ ਨੇ ਲਿਖਿਆ ਕਿ ਲਾਰੈਂਸ ਅਤੇ ਗੋਲਡੀ ਗੱਦਾਰ ਸਨ। ਉਨ੍ਹਾਂ ਅੱਗੇ ਲਿਖਿਆ ਕਿ ਲਾਰੈਂਸ ਕੌਣ ਹੈ ਜੋ ਖਾਲਿਸਤਾਨ ਨਹੀਂ ਬਣਨ ਦੇਵੇਗਾ। ਗਲਤ ਭਾਸ਼ਾ ਦੀ ਵਰਤੋਂ ਕਰਦਿਆਂ ਗੈਂਗਸਟਰਾਂ ਨੇ ਲਿਖਿਆ ਕਿ ਲਾਰੈਂਸ ਜੇਲ੍ਹ ਵਿਚ ਬੈਠ ਕੇ ਗੱਲ ਕਰ ਰਿਹਾ ਹੈ, ਜੇਕਰ ਉਸ ਵਿਚ ਸੱਚਮੁੱਚ ਹਿੰਮਤ ਹੈ ਤਾਂ ਬਾਹਰ ਆ ਕੇ ਉਨ੍ਹਾਂ ਨਾਲ ਲੜੇ। ਗੋਲਡੀ ਵੈਸੇ ਤਾਂ ਬਦਮਾਸ਼ ਬਣ ਰਿਹਾ ਹੈ ਪਰ ਉਸ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਵੀ ਨਹੀਂ ਲਿਆ, ਨਹੀਂ ਤਾਂ ਤੁਸੀਂ ਲੋਕ ਦਾਊਦ ਬਣ ਜਾਓਗੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਇਕ ਚੈਨਲ ‘ਤੇ ਇੰਟਰਵਿਊ ਦਿੱਤਾ ਸੀ, ਜਿਸ ਤੋਂ ਬਾਅਦ ਚਾਰੇ ਪਾਸੇ ਹੜਕੰਪ ਮੱਚ ਗਿਆ ਹੈ। ਹਾਲਾਕਿ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚ ਨਹੀਂ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।