ਚੰਡੀਗੜ੍ਹ ਦੀ ਸੁੰਦਰਤਾ ਨੂੰ ਗੰਦਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਲੱਗੇਗਾ ਭਾਰੀ ਜੁਰਮਾਨਾ

0
585

ਚੰਡੀਗੜ੍ਹ| ਸਿਟੀ ਦੀ ਸੁੰਦਰਤਾ ਨੂੰ ਗੰਦਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਚੰਡੀਗੜ੍ਹ ਚ ਖੁੱਲੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਪ੍ਰਸ਼ਾਸਨ ਵੱਲੋਂ ਚਲਾਨ ਕੀਤੇ ਜਾਣਗੇ ਅਤੇ ਜੁਰਮਾਨਾ ਵੀ ਲਾਇਆ ਜਾਵੇਗਾ। ਨਗਰ ਨਿਗਮ ਚੰਡੀਗੜ੍ਹ ਇਸ ਕੰਮ ਲਈ ਕੈਮਰਿਆਂ ਦੀ ਮਦਦ ਲਵੇਗਾ, ਜਿਸ ਤਹਿਤ ਨਿਸ਼ਚਿਤ ਕੀਤੀਆਂ ਖੁੱਲ੍ਹੀਆਂ ਥਾਂਵਾਂ ‘ਤੇ ਕੈਮਰੇ ਲਗਾਏ ਜਾਣਗੇ।

ਚੰਡੀਗੜ੍ਹ ਦੇ ਜਿ਼ਆਦਾਤਰ ਗਾਰਬੇਜ ਇਕੱਠਾ ਕਰਨ ਵਾਲੀਆਂ ਥਾਂਵਾਂ (GVP) ਸੈਕਟਰਾਂ ਦੇ ਬਾਜ਼ਾਰ ਖੇਤਰ ਜਾਂ ਖੁੱਲੀਆਂ ਥਾਂਵਾਂ ਵਿੱਚ ਹਨ, ਜਿਥੇ ਨਿਗਮ 39.96 ਲੱਖ ਰੁਪਏ ਦੇ ਸੀਸੀਟੀਵੀ ਲਾਵੇਗਾ, ਜਿਸ ਰਾਹੀਂ ਗੰਦਗੀ ਫੈਲਾਉਣ ਵਾਲੇ ਬਾਰੇ ਤੁਰੰਤ ਜਾਣਕਾਰੀ ਨਿਗਮ ਨੂੰ ਮਿਲੇਗੀ।

ਸਿਟੀ ਨੂੰ ਗੰਦਾ ਕਰਨ ਵਾਲਿਆਂ ਤੋਂ ਨਿਗਮ ਭਾਰੀ ਜੁਰਮਾਨਾ ਵਸੂਲ ਕਰੇਗਾ। ਜੇਕਰ ਕੋਈ ਡਰੇਨੇਜ ਸਿਸਟਮ ਅਤੇ ਨਾਲੀਆਂ ਵਿੱਚ ਗੰਦਗੀ ਕੂੜਾ ਸੁੱਟਦਾ ਹੈ ਤਾਂ ਉਸ ਨੂੰ 5789 ਰੁਪਏ ਜੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਬੈਕੁੰਟ ਹਾਲ, ਮੈਰਿਜ ਪੈਲੇਸ, ਪ੍ਰਦਰਸ਼ਨੀਆਂ, ਕਲੱਬ, ਕਮਿਊਨਿਟੀ ਹਾਲ ਅਤੇ ਮਲਟੀਪਲੈਕਸ ਆਦਿ ਥਾਵਾਂ ‘ਤੇ 11,567 ਰੁਪਏ ਦਾ ਜੁਰਮਾਨਾ ਲੱਗਾਗਾ, ਜਦਕਿ ਹੋਰਾਂ ‘ਤੇ ਰਕਮ 1158 ਰੁਪਏ ਹੋਵੇਗੀ।

ਨਿਗਮ ਵੱਲੋਂ ਕੈਮਰੇ ਲਗਾਉਣ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ 5.14 ਕਰੋੜ ਰੁਪਏ ਦੇ ਫੰਡ ਦੀ ਵਰਤੋਂ ਕਰਨ ਬਾਰੇ ਕਿਹਾ ਜਾ ਰਿਹਾ ਹੈ, ਜੋ ਕਿ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਜਾਰੀ ਕੀਤਾ ਗਿਆ ਸੀ।