ਘਰ ਦੀਆਂ ਛੱਤਾਂ ਟੁੱਟਣ ਕਰਕੇ ਮੀਂਹ ਦੇ ਦਿਨਾਂ ‘ਚ ਬਾਥਰੂਮ ‘ਚ ਰੋਟੀਆਂ ਪਕਾਉਣ ਲਈ ਮਜਬੂਰ ਹੈ ਇਹ ਮਹਿਲਾ

    0
    431

    ਤਰਨਤਾਰਨ (ਬਲਜੀਤ ਸਿੰਘ) | ਪਹਿਲਾਂ ਰੱਬ ਨੇ ਗਰੀਬੀ ਦਿੱਤੀ ਫਿਰ ਪਤਾ ਦਾ ਸਾਥ ਵੀ ਖੋਹ ਲਿਆ। ਦੋ ਛੋਟੇ ਬੱਚਿਆਂ ਨਾਲ ਜਿੰਦਗੀ ਕੱਟ ਰਹੀ ਤਰਤਾਰਨ ਦਾ ਇੱਕ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ।

    ਘਰ ਦੀਆਂ ਛੱਤਾ ਡਿੱਗਣ ਕਰਕੇ ਮੀਂਹ ਦੇ ਦਿਨਾਂ ਵਿੱਚ ਮਹਿਲਾ ਨੂੰ ਬੱਚਿਆਂ ਲਈ ਰੋਟੀ ਬਾਥਰੂਮ ਵਿੱਚ ਬਨਾਉਣੀ ਪੈਂਦੀ ਹੈ।

    ਖਡੂਰ ਸਾਹਿਬ ਦੇ ਪਿੰਡ ਭਰੋਵਾਲ ‘ਚ ਰਹਿਣ ਵਾਲੀ ਇਸ ਔਰਤ ਦਾ ਘਰ ਮੀਂਹ ਦੌਰਾਨ ਚਿੱਕੜ ਨਾਲ ਭਰ ਜਾਂਦਾ ਹੈ। ਕਮਰੇ ਦੀਆਂ ਛੱਤਾਂ ਟੁੱਟੀਆਂ ਹੋਣ ਕਾਰਨ ਸਾਰਾ ਪਾਣੀ ਕਮਰਿਆਂ ਵਿੱਚੋਂ ਦੀ ਬਾਹਰ ਆਉਂਦਾ ਹੈ। ਕਿਸੇ ਪਾਸਿਓਂ ਵੀ ਘਰ ਰਹਿਣ ਲਾਇਕ ਨਹੀਂ ਹੈ।

    ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ 8 ਸਾਲ ਪਹਿਲਾਂ ਪਤੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਹਲਾਤ ਖਰਾਬ ਹੁੰਦੇ ਚਲੇ ਗਏ। ਦਿਹਾੜੀ ਕਰਕੇ ਉਹ ਬੱਚਿਆਂ ਨੂੰ ਪਾਲ ਰਹੀ ਹੈ। ਕੁੱਝ ਸਮਾਂ ਪਹਿਲਾਂ ਘਰ ਦੀਆਂ ਛੱਤਾਂ ਡਿੱਗ ਗਈਆਂ।

    ਮੀਂਹ ਦੇ ਦਿਨਾਂ ਵਿੱਚ ਬਾਥਰੂਮ ਵਿੱਚ ਬੈਠ ਕੇ ਰੋਟੀ ਪਕਾਉਣੀ ਪੈਂਦੀ ਹੈ। ਮਦਦ ਲਈ ਵੀ ਕਈਆਂ ਨੂੰ ਕਿਹਾ ਪਰ ਕੋਈ ਅੱਗੇ ਨਹੀਂ ਆਇਆ। ਪੀੜਤ ਮਹਿਲਾ ਦੀ ਇੱਕੋ ਮੰਗ ਹੈ ਕਿ ਕੋਈ ਸਮਾਜ ਸੇਵੀ ਉਨ੍ਹਾਂ ਦੇ ਘਰ ਦੀਆਂ ਛੱਤਾਂ ਬਣਵਾ ਦੇਵੇ ਤਾਂ ਜੋ ਜਿੰਦਗੀ ਥੋੜੀ ਸੁਖਾਲੀ ਹੋ ਸਕੇ।