ਤਰਨ ਤਾਰਨ . ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ ਤਰਨਤਾਰਨ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਹੁਣ ਤਰਨ ਤਾਰਨ ਜ਼ਿਲ੍ਹੇ ਵਿਚ ਦੋ ਦਿਨ ਲੌਕਡਾਊਨ ਲੱਗੇ। ਸਾਰੇ ਪੰਜਾਬ ਵਿਚ ਐਤਵਾਰ ਨੂੰ ਸੰਪੂਰਨ ਲੌਕਡਾਊਨ ਹੁੰਦਾ ਹੈ ਪਰ ਪ੍ਰਸ਼ਾਸਨ ਨੇ ਹੁਣ ਤਰਨ ਤਾਰਨ ਵਿਚ ਸੋਮਵਾਰ ਨੂੰ ਵੀ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਇੱਥੇ ਐਤਵਾਰ ਤੇ ਸੋਮਵਾਰ ਨੂੰ ਜ਼ਰੂਰੀ ਆਵਾਜਾਈ ਤੇ ਵਸਤਾਂ ਲਿਆ ਦੀ ਆਗਿਆ ਹੋਵੇਗੀ। ਦੱਸ ਦਈਏ ਕਿ ਬੀਤੀ ਰਾਤ ਵਿਧਾਇਕ ਡਾਕਟਰ ਅਗਨੀਹੋਤਰੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਤਰਨ ਤਾਰਨ ਜ਼ਿਲ੍ਹੇ ਵਿਚ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਗੁਰੂਦੁਆਰਾ ਵੀ ਹੈ ਜਿੱਥੇ ਹਰ ਮਹੀਨੇ ਮੱਸਿਆ ਮਨਾਈ ਜਾਂਦੀ ਹੈ, ਇਸੇ ਕਰਕੇ ਲੌਕਡਾਊਨ ਐਲਾਨਿਆ ਗਿਆ ਹੈ ਕਿ ਉੱਥੇ ਇਕੱਠੀ ਹੋਣ ਵਾਲੀ ਭੀੜ ਨੂੰ ਵੀ ਰੋਕਿਆ ਜਾ ਸਕੇ।