ਮਜੀਠਾ ਦੇ ਅੱਡਾ ਟਾਲੀ ਸਾਹਿਬ ‘ਚ ਫਰੂਟ ਦੀ ਦੁਕਾਨ ‘ਤੇ ਚੋਰੀ, LCD ਅਤੇ ਕੰਡਾ ਲੈ ਗਏ ਚੋਰ

0
8

ਚੋਰੀ ਦੀਆਂ ਤਸਵੀਰਾਂ CCTV ਕੈਮਰੇ ‘ਚ ਕੈਦ, ਵੀਡੀਓ ਹੋਈ ਵਾਇਰਲ

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਮਜੀਠਾ: ਹਲਕਾ ਮਜੀਠਾ ਦੇ ਅੱਡਾ ਟਾਲੀ ਸਾਹਿਬ ਵਿਖੇ ਇੱਕ ਫਰੂਟ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰ ਦੁਕਾਨ ਵਿੱਚੋਂ ਇੱਕ LCD, ਇੱਕ ਕੰਡਾ ਅਤੇ ਹੋਰ ਕਈ ਸਾਮਾਨ ਚੋਰੀ ਕਰਕੇ ਲੈ ਗਏ।

ਜਾਣਕਾਰੀ ਮੁਤਾਬਕ ਚੋਰੀ ਦੀ ਇਹ ਘਟਨਾ ਦੁਕਾਨ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ CCTV ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।