ਬਠਿੰਡਾ 30 ਜੁਲਾਈ 2025 | – ਮੋੜ ਮੰਡੀ ਦੇ ਬਸ ਸਟੈਂਡ ‘ਚੋਂ PRTC ਬਸ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ | ਦੋ ਦਿਨਾਂ ਦੇ ਅੰਦਰ ਬਠਿੰਡਾ ਪੁਲਿਸ ਨੇ ਬੱਸ ਚੋਰ ਨੂੰ ਕਾਬੂ ਕੀਤਾ ਹੈ | ਅਣਪਛਾਤੇ ਚੋਰ ਦੇ ਖ਼ਿਲਾਫ਼ ਪੁਲਿਸ ਵਲੋਂ ਮੋੜ ਮੰਡੀ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ | ਜਾਣਕਾਰੀ ਦਿੰਦੇ ਹੋਏ ਐਸ.ਪੀ ਸਿਟੀ ਡੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੋੜ ਮੰਡੀ ਬਸ ਸਟੈਂਡ ‘ਚੋਂ ਚੋਰ ਸਰਕਾਰੀ ਪੀਆਰਟੀਸੀ ਬੱਸ ਚੋਰੀ ਕਰਕੇ ਫਰਾਰ ਹੋਰ ਗਿਆ ਸੀ ਅਤੇ ਥੋੜੀ ਦੂਰ ਬੱਸ ਨੂੰ ਛੱਡ ਗਿਆ ਸੀ |
ਪੁਲਿਸ ਨੇ ਦੱਸਿਆ ਕਿ ਚੋਰ ਦੀ ਪਹਿਚਾਣ ਮੋੜ ਮੰਡੀ ਦੇ ਹੀ ਰਹਿਣ ਵਾਲੇ ਨਿੰਦਰ ਸਿੰਘ ਉਰਫ ਲੰਬੂ ਵਜੋਂ ਹੋਏ ਹੈ ਇਸ ਤੋਂ ਇਲਾਵਾਂ ਉਸ ਕੋਲੋਂ ਚਾਬੀਆਂ ਅਤੇ ਹੋਰ ਚੋਰੀ ਕਰਨ ਵਾਲਾ ਸਮਾਨ ਵੀ ਬਰਾਮਦ ਹੋਇਆ ਹੈ | ਪੁੱਛ-ਪੜਤਾਲ ‘ਤੇ ਉਸ ਨੇ ਮੰਨਿਆ ਕਿ ਉਸ ਨੇ ਪਹਿਲਾਂ ਇੱਕ ਟਰੱਕ ਵੀ ਚੋਰੀ ਕੀਤਾ ਸੀ |