ਪੰਜਾਬ ‘ਚ Working Day ਹੋਣ ਦੇ ਬਾਵਜੂਦ ਬੰਦ ਰਹਿਣਗੇ ਇਹ ਬੈਂਕ, ਜਾਣੋ ਵਜ੍ਹਾ

0
504

ਨਵਾਂ ਸ਼ਹਿਰ, 5 ਅਕਤੂਬਰ | ਬੈਂਕ ਗਾਹਕਾਂ ਲਈ ਬੁਰੀ ਖ਼ਬਰ ਹੈ। 5 ਅਕਤੂਬਰ ਨੂੰ ਕੰਮ ਦਾ ਦਿਨ ਹੋਣ ਦੇ ਬਾਵਜੂਦ ਬੈਂਕ ਸਟਾਫ਼ ਦੀ ਚੋਣ ਰਿਹਰਸਲ ਕਾਰਨ ਇਲਾਕੇ ਦੇ ਲਗਭਗ ਸਾਰੇ ਬੈਂਕ ਸਾਰਾ ਦਿਨ ਬੰਦ ਰਹਿਣਗੇ। ਅੱਜ ਪੰਜਾਬ ਨੈਸ਼ਨਲ ਬੈਂਕ ਪੋਜੇਵਾਲ, ਮਖੂਪੁਰ, ਮਜਾਰੀ ਅਤੇ ਸਡੋਆ ਆਦਿ ਬੰਦ ਰਹਿਣਗੇ।

ਇਸ ਸਬੰਧੀ ਗੱਲਬਾਤ ਕਰਦਿਆਂ ਕਾਮਰੇਡ ਪਰਮਜੀਤ ਰੌੜੀ ਨੇ ਕਿਹਾ ਕਿ ਬੈਂਕ ਮੁਲਾਜ਼ਮਾਂ ਦੀ ਚੋਣ ਡਿਊਟੀ ਲਗਾਉਣਾ ਆਮ ਲੋਕਾਂ ਨਾਲ ਬੇਇਨਸਾਫ਼ੀ ਹੈ ਕਿਉਂਕਿ ਇਸ ਹਫ਼ਤੇ ਬੈਂਕ ਦੇ ਕੰਮਕਾਜੀ ਦਿਨ ਪਹਿਲਾਂ ਹੀ ਘੱਟ ਸਨ। ਹੁਣ ਇਹ ਨਵਾਂ ਹੁਕਮ ਜਾਰੀ ਕਰ ਕੇ ਬੈਂਕ ਸਟਾਫ ਦੀ ਚੋਣ ਡਿਊਟੀ ਲਗਾਉਣ ਨਾਲ ਜਿੱਥੇ ਬੈਂਕਾਂ ਨੂੰ ਭਾਰੀ ਨੁਕਸਾਨ ਹੋਵੇਗਾ, ਉੱਥੇ ਹੀ ਗਰੀਬ ਪੈਨਸ਼ਨਰਾਂ ਨੂੰ ਵੀ ਅਗਾਊਂ ਸੂਚਨਾ ਨਾ ਮਿਲਣ ਦਾ ਖਮਿਆਜ਼ਾ ਭੁਗਤਣਾ ਪਵੇਗਾ ਕਿਉਂਕਿ ਸ਼ਨੀਵਾਰ 5 ਅਕਤੂਬਰ ਬੈਂਕਾਂ ਦੇ ਕੈਲੰਡਰ ਵਿਚ ਕੰਮਕਾਜੀ ਦਿਨ ਹੈ।

ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਬੈਂਕ ਦੇ ਇੱਕ ਕਰਮਚਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਇਸ ਗੱਲ ਨੂੰ ਸੱਚ ਦੱਸਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)