ਜਲੰਧਰ | ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸੋਮਵਾਰ ਨੂੰ ਜਲੰਧਰ ਵਿਚ ਕੋਰੋਨਾ ਦੇ 136 ਮਾਮਲੇ ਆਉਣ ਦੇ ਨਾਲ 4 ਲੋਕਾਂ ਨੇ ਦਮ ਤੋੜ ਦਿੱਤਾ। ਕੋਰੋਨਾ ਇਕ ਵਾਰ ਫਿਰ ਆਪਣੀ ਗਤੀ ਫੜ ਰਿਹਾ ਹੈ। ਪਿਛਲੇ ਦੋ ਹਫਤਿਆਂ ਦੋ 100 ਤੋਂ ਵੱਧ ਕੇਸ ਜਲੰਧਰ ਵਿਚ ਮੁੜ ਸ਼ੁਰੂ ਹੋ ਗਏ ਹਨ। ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਜਿਲ੍ਹਾ ਪ੍ਰਸਾਸ਼ਨ ਨੇ ਜਿਲ੍ਹੇ ਦੇ ਕਈ ਇਲਾਕੇ ਸੀਲ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਵੀ ਕਈ ਜਿਆਦਾ ਕੇਸਾਂ ਵਾਲੇ ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ। ਹੁਣ ਜਿਹਨਾਂ ਇਲਾਕਿਆਂ ਵਿਚ 5 ਤੋਂ ਵੱਧ ਕੇਸ ਆਉਂਦੇ ਹਨ ਉਹ ਇਲਾਕੇ ਸੀਲ ਕੀਤੇ ਜਾਣ ਲੱਗੇ ਹਨ।
ਇਹ ਇਲਾਕੇ ਹੋਣਗੇ ਸੀਲ
ਨਿਊ ਵਿਜੈ ਨਗਰ
ਕਟਰਾ ਮੁਹੱਲਾ
ਨਜਾਤਮ ਨਗਰ
ਵਾਰਡ ਨੰ 13 ਰਾਮ ਮੰਦਿਰ ਵਾਲੀ ਗਲੀ ਭੋਗਪੁਰ
ਜਲੰਧਰ ਹਾਈਟ 2 (ਜਮਸ਼ੇਰ)
ਸੰਤ ਪ੍ਰੇਮ ਦਾਸ ਨਗਰ
ਡੀਏਵੀ ਕਾਲਜ