ਅਬੋਹਰ, 12 ਦਸੰਬਰ| ਅਬੋਹਰ ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਰਿਸ਼ਤੇ ਵਿਚ ਦੋਹਤੀ ਲੱਗਦੀ ਲੜਕੀ ਨੂੰ ਉਸਦਾ ਨਾਨਾ ਹੀ ਭਜਾ ਕੇ ਲੈ ਗਿਆ। ਫਿਲਹਾਲ ਪੁਲਿਸ ਨੇ ਨਾਨਾ- ਦੋਹਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਲੜਕੀ ਦਾ ਰਿਸ਼ਤੇ ਵਿਚ ਨਾਨਾ ਲੱਗਦਾ ਬੰਦਾ ਹਰਿਆਣਾ ਦੇ ਜੋਤਾਂਵਾਲੀ ਪਿੰਡ ਦਾ ਰਹਿਣ ਵਾਲਾ ਸੀ ਤੇ ਫਿਲਹਾਲ ਦੀ ਘੜੀ ਉਹ ਖੰਨਾ ਵਿਚ ਲੜਕੀ ਦੇ ਘਰ ਹੀ ਰਹਿੰਦਾ ਸੀ।
ਪਿਛਲੇ ਕਾਫੀ ਦਿਨਾਂ ਤੋਂ ਉਹ ਲੜਕੀ ਨੂੰ ਲੈ ਕੇ ਫਰਾਰ ਸੀ। ਆਰੋਪੀ ਦਾ ਨਾਂ ਸ਼ੇਰਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਰਾਜਸਥਾਨ ਦੇ ਬੀਕਾਨੇਰ ਤੋਂ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।