ਤਾਜਪੁਰ ਦੀ ਚਰਚ ‘ਚ ਹੋਇਆ ਭਾਰੀ ਹੰਗਾਮਾ, ਪਾਦਰੀ ਨੇ ਬੱਚਾ ਠੀਕ ਕਰਨ ਬਦਲੇ 65,000 ਹਜ਼ਾਰ ਦੀ ਮਾਰੀ ਠੱਗੀ, ਬੱਚਾ ਫਿਰ ਵੀ ਨਾ ਬਚਿਆ

0
2922

ਜਲੰਧਰ | ਤਾਜਪੁਰ ਚਰਚ (ਖੁਰਲਾ ਕਿੰਗਰਾ, ਲਾਂਬੜਾ) ‘ਚ ਬੀਮਾਰੀ ਦੇ ਇਲਾਜ ਦੇ ਨਾਂ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚ ਦੇ ਪਾਦਰੀ ‘ਤੇ ਬ੍ਰੇਨ ਟਿਊਮਰ ਵਰਗੀ ਬੀਮਾਰੀ ਨੂੰ ਪ੍ਰਾਰਥਨਾ ਨਾਲ ਠੀਕ ਕਰਨ ਦੇ ਬਦਲੇ 65,000 ਹਜ਼ਾਰ ਦੀ ਠੱਗੀ ਮਾਰਨ ਦਾ ਦੋਸ਼ ਹੈ। ਦਿੱਲੀ ਦੇ ਨਾਂਗਲੋਈ ਦਾ ਪਰਿਵਾਰ ਆਪਣੇ ਬੱਚੇ ਦਾ ਇਲਾਜ ਕਰਵਾਉਣ ਲਈ ਇਸ਼ਤਿਹਾਰ ਦੇਖ ਕੇ ਚਰਚ ਆਇਆ ਸੀ। ਪਰ ਪੈਸੇ ਵੀ ਚਲੇ ਗਏ ਤੇ ਬੱਚਾ ਵੀ ਨਾ ਬਚਿਆ। ਬੱਚੇ ਦੀ  ਪ੍ਰਾਰਥਨਾ ਦੌਰਾਨ ਹੀ ਮੌਤ ਹੋ ਗਈ।

ਦੇਰ ਰਾਤ ਪਰੇਅਰ ਦੌਰਾਨ ਬੱਚੇ ਦੀ ਮੌਤ ਹੋਣ ‘ਤੇ ਪਰਿਵਾਰ ਨੇ ਹੰਗਾਮਾ ਕਰ ਦਿੱਤਾ। ਦਿੱਲੀ ਦੇ ਨਾਂਗਲੋਈ ਤੋਂ ਆਏ ਬੱਚੇ ਦੇ ਮਾਤਾ-ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਚਰਚ ਦਾ ਇਸ਼ਤਿਹਾਰ ਦੇਖਿਆ ਸੀ, ਜਿਸ ਵਿਚ ਮਰੇ ਹੋਏ ਬੱਚਿਆਂ ਨੂੰ ਵੀ ਠੀਕ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਲੈ ਕੇ ਚਰਚ ਪਹੁੰਚੀ ਜਿਸ ਨੂੰ ਬ੍ਰੇਨ ਟਿਊਮਰ ਸੀ। ਚਰਚ ਵਿਚ ਪਾਦਰੀ ਬਰਜਿੰਦਰਾ ਨੇ ਉਸ ਅੱਗੇ ਵਿਸ਼ੇਸ਼ ਪ੍ਰਾਰਥਨਾ ਲਈ ਪੰਦਰਾਂ ਹਜ਼ਾਰ ਰੁਪਏ ਮੰਗੇ। ਉਸ ਨੇ 15000 ਰੁਪਏ ਦਿੱਤੇ। ਇਸ ਤੋਂ ਬਾਅਦ ਵੀ ਬੱਚਾ ਠੀਕ ਨਹੀਂ ਹੋਇਆ।

ਇਸ ਤੋਂ ਬਾਅਦ ਉਹ ਫਿਰ ਪਾਦਰੀ ਕੋਲ ਗਿਆ ਤੇ ਉਸ ਨੂੰ ਦੱਸਿਆ ਕਿ ਬੱਚੇ ਨੂੰ ਕੋਈ ਫਰਕ ਨਹੀਂ ਪਿਆ। ਇਸ ਤੋਂ ਬਾਅਦ ਪੁਜਾਰੀ ਨੇ ਕਿਹਾ ਕਿ ਵਿਸ਼ੇਸ਼ ਪ੍ਰਾਰਥਨਾ ਕਰਨੀ ਪਵੇਗੀ। ਪਰ ਇਸ ਦੇ ਖਰਚੇ ਜ਼ਿਆਦਾ ਹਨ। ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁੱਛਿਆ ਤਾਂ ਪੁਜਾਰੀ ਨੇ ਕਿਹਾ ਕਿ 50000 ਰੁਪਏ ਲੱਗਣਗੇ ਤੇ ਪਰਿਵਾਰ ਨੇ ਪੁਜਾਰੀ ਨੂੰ 50000 ਰੁਪਏ ਵੀ ਦਿੱਤੇ। ਪਰ ਤਾਜਪੁਰ ਚਰਚ ‘ਚ ਪ੍ਰਾਰਥਨਾ ਦੌਰਾਨ ਬੱਚੇ ਨੇ ਜਾਨ ਚਲੇ ਗਈ।  ਹੰਗਾਮੇ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਪਰ ਪੁਲਿਸ ਨੇ ਪਰਿਵਾਰ ਨੂੰ ਕੋਈ ਕਾਨੂੰਨੀ ਮਦਦ ਦੇਣ ਦੀ ਬਜਾਏ ਕਾਰ ਵਿੱਚ ਵਾਪਸ ਦਿੱਲੀ ਭੇਜ ਦਿੱਤਾ।