ਮੋਰਿੰਡਾ ਬੇਅਦਬੀ ਦੇ ਮੁਲਜ਼ਮ ਨੂੰ ਥਾਣੇ ਲਿਜਾਣ ਸਮੇਂ ਲੋਕਾਂ ਤੇ ਪੁਲਿਸ ਵਿਚਾਲੇ ਹੋਈ ਧੱਕਾ-ਮੁੱਕੀ

0
1594

ਰੋਪੜ/ਮੋਰਿੰਡਾ | ਮੋਰਿੰਡਾ ਵਿਚ ਬੇਅਦਬੀ ਦੇ ਮੁਲਜ਼ਮ ਨੂੰ ਥਾਣੇ ਲਿਜਾਣ ਸਮੇਂ ਲੋਕਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਹੋਈ। ਸੰਗਤ ਦਾ ਕਹਿਣਾ ਸੀ ਕਿ ਆਰੋਪੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇ। ਲੋਕਾਂ ਨੇ ਥਾਣੇ ਨੂੰ ਘੇਰਿਆ ਹੋਇਆ ਹੈ। ਗੁਰਦੁਆਰਾ ਸਾਹਿਬ ਵਿਚੋਂ ਮੁਲਜ਼ਮ ਨੂੰ ਸੰਗਤ ਨੇ ਛਿੱਤਰ-ਪਰੇਡ ਕਰਨ ਤੋਂ ਬਾਅਦ ਪੁਲਿਸ ਹਵਾਲੇ ਕੀਤਾ ਹੈ। ਸ਼ਹਿਰ ਦੇ ਬਾਜ਼ਾਰ ਤੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ। ਸੰਗਤ ਸੜਕਾਂ ‘ਤੇ ਰੋਸ ਮੁਜ਼ਾਹਰੇ ਕਰ ਰਹੀ ਹੈ। ਸੀਸੀਟੀਵੀ ਵਿਚ ਸਾਰੀ ਬੇਅਦਬੀ ਦੀ ਘਟਨਾ ਕੈਦ ਹੋਈ ਹੈ।

ਮੋਰਿੰਡਾ ‘ਚ ਬੇਅਦਬੀ ਦੇ ਮੁਲਜ਼ਮ ਦਾ ਘਰ ਤੋੜਿਆ ਗਿਆ ਹੈ। ਲੋਕਾਂ ‘ਚ ਰੋਸ ਹੈ। ਦੱਸ ਦਈਏ ਕਿ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਨੌਜਵਾਨ ਸਿੱਖ ਵੱਲੋਂ ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਪਾਠ ਕਰ ਰਹੇ ਪਾਠੀ ਸਿੰਘਾਂ ਨਾਲ ਕੁੱਟਮਾਰ ਕੀਤੀ ਗਈ। ਬੇਅਦਬੀ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਮੋਰਿੰਡਾ ਦੇ ਕੈਨੋਰ ਚੌਕ ‘ਚ ਜਾਮ ਲਗਾ ਦਿੱਤਾ।