ਮਾਨ ਨੂੰ ਬਦਲਣ ਦੀ ਗੱਲ ਚੱਲ ਰਹੀ ਹੈ ਤੇ ਆਪ ਵਿਧਾਇਕ ਬਿਆਨ ਵੀ ਸੀਐੱਮ ਦੇ ਉਲਟ ਦੇ ਰਹੇ ਹਨ, ਲੱਗਦਾ ਆਪ ‘ਚ ‘ਆਲ ਇਜ਼ ਨਾਟ ਵੈੱਲ’ : ਮਜੀਠੀਆ

0
349

ਅੰਮ੍ਰਿਤਸਰ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਕਿਹਾ ਕਿ ਉਹ ਗੁਰੂ ਘਰ ਵਿਖੇ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ‘ਤੇ ਜੋ ਝੂਠੇ ਕੇਸ ਪਾਏ ਸਨ ਪਰ ਸੰਗਤਾਂ ਦੀਆਂ ਅਰਦਾਸਾਂ ਤੇ ਗੁਰੂ ਨੇ ਉਨਾਂ ‘ਤੇ ਕ੍ਰਿਪਾ ਕੀਤੀ। ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਹਾਲਾਤਾਂ ਬਾਰੇ ਕਿਹਾ ਕਿ ‘ਆਲ ਇਜ ਨਾਟ ਵੈੱਲ’ ਕਿਉਂਕਿ ਭਗਵੰਤ ਮਾਨ ਨੂੰ ਬਦਲਣ ਦੀ ਗੱਲ ਵੀ ਚੱਲ ਰਹੀ ਹੈ ਤੇ ਆਪ ਦੇ ਵਿਧਾਇਕ ਹਰ ਬਿਆਨ ਮੁੱਖ ਮੰਤਰੀ ਦੇ ਬਿਆਨ ਦੇ ਉਲਟ ਦੇ ਰਹੇ ਹਨ।

ਮੁੱਖ ਮੰਤਰੀ ਨੇ ਪਹਿਲਾਂ ਅਗਨੀਪੱਥ ਦੇ ਖਿਲਾਫ ਵਿਧਾਨ ਸਭਾ ‘ਚ ਮਤਾ ਲਿਆਂਦਾ ਤੇ ਬਾਅਦ ‘ਚ ਡੀਸੀਜ ਨੂੰ ਪੱਤਰ ਲਿਖ ਕੇ ਕਿਹਾ ਕਿ ਅਗਨੀਪੱਥ ਦੀ ਭਰਤੀ ‘ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਮਜੀਠੀਆ ਨੇ ਕਿਹਾ ਕਿ ਜਿਵੇਂ ਹਰਪਾਲ ਚੀਮਾ ਦੇ ਬਿਆਨ ਆ ਰਹੇ ਹਨ ਤਾਂ ਇਸ ਨਾਲ ਭਵਿੱਖ ‘ਚ ਫੇਰਬਦਲ ਦੀ ਸੰਭਾਵਨਾ ਜਾਪਦੀ ਹੈ। 

ਭਗਵੰਤ ਮਾਨ ਦੇ ਜਰਮਨੀ ਏਅਰਪੋਰਟ ‘ਤੇ ਹੋਏ ਹੰਗਾਮੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਸੱਦੇ ਇਜਲਾਸ ‘ਤੇ ਸੀਅੇੈਮ ਨਾ ਪੁੱਜਣ , ਇਸਦੇ ਸਾਫ ਸੰਕੇਤ ਹਨ ਕਿ ਕੋਈ ਗੜਬੜ ਤਾਂ ਹੈ ਤੇ ਵਿਅੰਗ ਕੀਤਾ ਕਿ ਜਹਾਜ ਚੜਨ ਵੇਲੇ ਸੀਅੇੈਮ ਕੋਲੋਂ ਵੱਧ ਖਾਦਾ ਪੀਤਾ ਗਿਆ ,ਜਿਸ ਕਰਕੇ ਉਨਾਂ ਨੂੰ ਡੀਪਲੇਨ ਕਰ ਦਿੱਤਾ ਤੇ ਇਸੇ ਕਰਕੇ ਉਹ ਪੁੱਜ ਨਹੀਂ ਸਕੇ, ਜੋ ਨਮੋਸ਼ੀ ਦੀ ਗੱਲ ਹੈ ਕਿਉੰਕਿ ਸੀਅੇੈਮ ਦੇ ਸਾਰੇ ਸਟਾਫ ਦਾ ਸਾਮਾਨ ਵੀ ਏਅਰਪੋਰਟ ‘ਤੇ ਉਤਾਰਣਾ ਪਿਆ। 

ਸੀਅੇੈਮ ਦੇ ਜਰਮਨੀ ਦੇ ਫੇਰੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਵਾਇਆ ਹੈ ਕਿਉਂਕਿ ਪਹਿਲਾਂ ਬੀਅੇੈਮਡਬਲਿਊ ਨੇ ਸਾਫ ਪੰਜਾਬ ‘ਚ ਨਿਵੇਸ਼ ਕਰਨ ਤੋਂ ਸਾਫ ਮਨਾ ਕਰ ਦਿੱਤਾ। ਸਿੰਚਾਈ ਘਪਲੇ ‘ਚ ਦੋ ਸਾਬਕਾ ਅਕਾਲੀ ਵਜੀਰਾਂ ਨੂੰ ਆਏ ਨੋਟਿਸਾਂ ‘ਤੇ ਮਜੀਠੀਆ ਨੇ ਕਿਹਾ ਕਿ ਜੋ ਏਨਾ ਦਾ ਘਿਰਾਓ ਕਰਦਾ ਹੈ, ਉਸਦੇ ਖਿਲਾਫ ਉਹ ਅਜਿਹੀ ਕਾਰਵਾਈ ਕਰਦਾ ਹੈ ਤੇ ਜੋ ਕਰਨਾ ਸਰਕਾਰ ਕਰੇ ਪਰ ਅਖੀਰ ਸੱਚ ਦੀ ਜਿੱਤ ਹੁੰਦੀ ਹੈ ਤੇ ਪਹਿਲਾਂ ਜਿਨਾਂ ਨੂੰ ਨੋਟਿਸ ਆਏ ਉਹ ਟਿਪਣੀ ਕਰਨ। ਮਜੀਠੀਆ ਨੇ ਕੈਪਟਨ ਨੂੰ ਭਾਜਪਾ ‘ਚ ਜਾਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ ਜੋ ਕੁਝ ਹੋਇਆ, ਉਸ ਦੀ ਨਿਰਪੱਖ ਜਾਂਚ ਹੋਣੀ ਜਰੂਰੀ ਹੈ। ਸੂਬੇ ‘ਚ ਨਸ਼ਿਆਂ ਦੇ ਹਾਲਾਤ ‘ਤੇ ਨਾਜਾਇਜ ਮਾਈਨਿੰਗ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ