ਪੰਜਾਬ ਦੇ ਇਸ ਜ਼ਿਲ੍ਹੇ ‘ਚ 14 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ

0
596

ਲੁਧਿਆਣਾ |  ਸ਼ਹਿਰ ‘ਚ ਐਤਵਾਰ ਦੁਪਹਿਰ ਤੋਂ ਬਾਅਦ ਕਰੀਬ ਦੋ ਘੰਟੇ ਪਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ। ਮੀਂਹ ਨਾਲ ਗਰਮੀ ਪੂਰੀ ਤਰ੍ਹਾਂ ਗਾਇਬ ਹੋ ਗਈ ਤੇ ਮੌਸਮ ਠੰਡਾ ਹੋ ਗਿਆ। ਸ਼ਹਿਰ ਵਿੱਚ 45 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਹਾਲਾਂਕਿ ਸੋਮਵਾਰ ਨੂੰ ਮੌਸਮ ਦਾ ਮਿਜਾਜ਼ ਫਿਰ ਬਦਲ ਗਿਆ। ਸਵੇਰੇ ਬੱਦਲ ਗਾਇਬ ਹੋ ਗਏ ਤੇ ਸੂਰਜ ਚਮਕ ਰਿਹਾ ਸੀ। ਸਵੇਰੇ ਅੱਠ ਵਜੇ ਦੇ ਕਰੀਬ ਸੂਰਜ ਬਹੁਤ ਤੇਜ਼ ਨਿਕਲਿਆ।

ਇਸ ਦੌਰਾਨ ਪਾਰਾ ਵੀ 19 ਡਿਗਰੀ ਸੈਲਸੀਅਸ ‘ਤੇ ਰਿਹਾ ਜਦਕਿ ਏਅਰ ਕੁਆਲਿਟੀ ਇੰਡੈਕਸ 105 ‘ਤੇ ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਮੌਸਮ ਸਾਫ਼ ਰਹੇਗਾ। ਕੱਲ੍ਹ ਤੋਂ ਮੌਸਮ ਮੁੜ ਬਦਲ ਸਕਦਾ ਹੈ। ਲੁਧਿਆਣਾ ‘ਚ ਆਸਮਾਨ ‘ਤੇ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ।

14 ਸਤੰਬਰ ਨੂੰ ਵੀ ਲੁਧਿਆਣਾ ‘ਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਮਾਨਸੂਨ ਰਵਾਨਾ ਹੋਣ ਤੋਂ ਪਹਿਲਾਂ ਜ਼ੋਰਦਾਰ ਬਾਰਿਸ਼ ਕਰੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਸਤੰਬਰ ‘ਚ ਵੀ ਚੰਗੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਇਸ ਵਾਰ ਸਰਦੀ ਜਲਦੀ ਦਸਤਕ ਦੇ ਸਕਦੀ ਹੈ। ਰਾਤ ਨੂੰ ਵੀ ਮੌਸਮ ਠੰਡਾ ਹੋ ਗਿਆ ਹੈ।