ਜਲੰਧਰ | ਪੰਜਾਬ ਸਰਕਾਰ ਨੇ ਹੁਣੇ-ਹੁਣੇ ਫੈਸਲਾ ਕੀਤਾ ਹੈ ਕਿ ਪੰਜਾਬ ਵਿਚ ਸਿਨੇਮਾ ਹਾਲ ਤੇ ਮਲਟੀਪਲੈਕਸ ਨਹੀਂ ਖੋਲ੍ਹੇ ਜਾਣਗੇ। ਇਹ ਫੈਸਲਾ ਸਰਕਾਰ ਨੇ ਐਸਓਪੀ (ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ) ਜਾਰੀ ਨਾ ਹੋਣ ਕਾਰਨ ਲਿਆ ਹੈ। ਹਾਲਾਂਕਿ ਸਰਕਾਰ ਨੇ ਪਹਿਲਾਂ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ।
ਬੁੱਧਵਾਰ ਤੱਕ ਐਸਓਪੀ ਦੀ ਪ੍ਰਕਿਰਿਆ ਪੂਰੀ ਨਾ ਹੋਣ ਕਰਕੇ ਸਾਰੀ ਗਤੀਵਿਧੀ ਵਿਚ ਵਿਚਾਲੇ ਰਹਿ ਗਈ। ਹੁਣ ਗ੍ਰਹਿ ਸਕੱਤਰ ਅਰੁਣ ਸੇਖੜੀ ਨੇ ਹੁਕਮ ਜਾਰੀ ਕਰਕੇ ਸਿਨੇਮਾ ਹਾਲ ਤੇ ਮਲਟੀਪਲੈਕਸ ਖੋਲ੍ਹਣ ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ।