ਪੂਲਾ ਨਿਹੰਗ ਨੂੰ ਜੇਲ ‘ਚ ਸਾੜਨ ਵਾਲੇ ਨੌਜਵਾਨਾਂ ਨੇ ਕੀਤਾ ‘ਮਸੰਦ’ ਫਿਲਮ ਦਾ ਵਿਰੋਧ, ਕਿਹਾ-ਨਹੀਂ ਲਗਣ ਦਵਾਂਗੇ ਫਿਲਮ

0
4686

ਗੁਰਦਾਸਪੁਰ/ਅੰਮ੍ਰਿਤਸਰ| ਸਾਲ 2008 ਵਿੱਚ ਗੁਮਟਾਲਾ ਜੇਲ ਵਿੱਚ ਪੂਲਾ ਨਿਹੰਗ ਦਾ 2 ਨੌਜਵਾਨਾਂ ਵਲੋਂ ਸੋਧਾ ਲਾਇਆ ਜਾਂਦਾ ਹੈ, ਉਸ ਨੂੰ ਜ਼ਿੰਦਾ ਜੇਲ ਵਿੱਚ ਸਾੜ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਅਤੇ ਹੁਣ ਉਸੇ ਉਤੇ ਆਧਾਰਿਤ ਇਕ ਫਿਲਮ, ਜੋ ਕਿ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਦਾ ਵਿਰੋਧ ਉਨ੍ਹਾਂ 2 ਨੌਜਵਾਨਾਂ ਵਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ | ਪ੍ਰੈੱਸਵਾਰਤਾ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਡੀ ਗਰੇਡ ਦੀ ਇਕ ਫਿਲਮ ਬਣਾਈ ਗਈ ਹੈ ਅਤੇ ਨਾ ਹੀ ਇਸ ਵਿੱਚ ਕੋਈ ਚੰਗੇ ਕਿਰਦਾਰ ਲਏ ਗਏ ਹਨ ਅਤੇ ਨਾ ਹੀ ਸਾਨੂੰ ਫਿਲਮ ਬਣਾਉਣ ਤੋਂ ਪਹਿਲਾਂ ਪੁੱਛਿਆ ਗਿਆ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਇਸ ਫ਼ਿਲਮ ਨੂੰ ਕਿਸੇ ਵੀ ਕੀਮਤ ਵਿਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ, ਚਾਹੇ ਸਾਨੂੰ ਮਾਣਯੋਗ ਕੋਰਟ ਦਾ ਦਰਵਾਜ਼ਾ ਕਿਉਂ ਨਾ ਖੜਕਾਉਣਾ ਪਵੇ | ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਫ਼ਿਲਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜੋ ਨੌਜਵਾਨਾਂ ਨੂੰ ਇਕ ਚੰਗੀ ਸੇਧ ਨਹੀਂ ਦਿੰਦੀਆਂ |