ਅੰਮ੍ਰਿਤਸਰ | ਭੂਆ ਨੂੰ ਲੋਹੜੀ ਦੇਣ ਗਏ ਨੌਜਵਾਨਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜੰਡਿਆਲਾ ਗੁਰੂ ਤੋਂ ਜਾ ਰਹੇ ਸੀ ਕਿ ਪਿੰਡ ਮਾਲੋਵਾਲ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਰਾਤ ਸਾਢੇ ਅੱਠ ਵਜੇ ਦੇ ਕਰੀਬ ਅੰਮ੍ਰਿਤਸਰ ਵੱਲੋਂ 3 ਨੌਜਵਾਨ ਮੋਟਰਸਾਈਕਲ ’ਤੇ ਫਤਿਹਪੁਰ ਰਾਜਪੂਤਾਂ ਤੋਂ ਆਪਣੀ ਭੂਆ ਨੂੰ ਲੋਹੜੀ ਦੇ ਕੇ ਵਾਪਸ ਪਰਤ ਰਹੇ ਸਨ ਕਿ ਡੱਡੂਆਣਾ ਨੇੜੇ ਲੱਕੜ ਆਰੇ ਦੇ ਸਾਹਮਣੇ ਤੇਜ਼ ਰਫ਼ਤਾਰ ਆ ਰਹੀ ਮਹਿੰਦਰਾ ਕਾਰ ਨਾਲ ਟੱਕਰ ਹੋ ਗਈ।
ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਲੜਕਿਆਂ ’ਚੋਂ ਜੋਬਨਪ੍ਰੀਤ ਸਿੰਘ (24) ਪੁੱਤਰ ਸੁਖਚੈਨ ਸਿੰਘ ਮਾਲੋਵਾਲ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਗੁਰਪ੍ਰੀਤ ਸਿੰਘ (23) ਪੁੱਤਰ ਬਲਵਿੰਦਰ ਸਿੰਘ ਵਾਸੀ ਮਾਲੋਵਾਲ ਦੀ ਹਸਪਤਾਲ ਲਿਜਾਂਦਿਆਂ ਸਮੇਂ ਮੌਤ ਹੋ ਗਈ। ਤੀਜਾ ਨੌਜਵਾਨ ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਮਾਲੋਵਾਲ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਸਮੇਂ ਦਮ ਤੋੜ ਗਿਆ।
ਕਾਰ ਚਾਲਕ ਫਰਾਰ ਹੋ ਗਿਆ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।