ਕੁੱਟ-ਕੁੱਟ ਕੇ ਮਾਰਿਆ ਨੌਜਵਾਨ ਬੇਅਦਬੀ ਨਹੀਂ, ਚੋਰੀ ਕਰਨ ਆਇਆ ਸੀ : ਐਸਐਸਪੀ ਕਪੂਰਥਲਾ

0
2881

ਕਪੂਰਥਲਾ/ਜਲੰਧਰ | ਕਪੂਰਥਲਾ ‘ਚ ਭੀੜ ਵੱਲੋਂ ਮਾਰਿਆ ਗਿਆ ਨੌਜਵਾਨ ਬੇਅਦਬੀ ਕਰਨ ਨਹੀਂ, ਚੋਰੀ ਕਰਨ ਆਇਆ ਸੀ। ਪੰਜਾਬ ਪੁਲਸ ਨੇ ਇਹ ਖੁਲਾਸਾ ਕੀਤਾ ਹੈ।

ਕਪੂਰਥਲਾ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਚੋਰੀ ਕਰਨ ਆਇਆ ਸੀ। ਬੇਅਦਬੀ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਲਈ ਨੌਜਵਾਨ ਦਾ ਕਤਲ ਕਰਨ ਵਾਲਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ।

ਨੌਜਵਾਨ ਦੇ ਕਤਲ ਤੋਂ ਬਾਅਦ ਐਸਐਸਪੀ ਖੱਖ ਨੇ ਦੱਸਿਆ ਕਿ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਨਿਜ਼ਾਮਪੁਰ ਮੋੜ ’ਤੇ ਬਣੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਾਬਾ ਅਮਰਦੀਪ ਸਿੰਘ ਨੇ ਐਤਵਾਰ ਸਵੇਰੇ 4 ਵਜੇ ਆ ਕੇ ਇਸਨੂੰ ਦੇਖਿਆ।

ਬਾਹਰਲੇ ਸੂਬਿਆਂ ਤੋਂ 2 ਸੇਵਾਦਾਰ ਵੀ ਗੁਰਦੁਆਰੇ ਵਿੱਚ ਰੱਖੇ ਗਏ ਹਨ। ਜਦੋਂ ਉਨ੍ਹਾਂ ਨੇ ਚੈਕਿੰਗ ਕੀਤੀ ਤਾਂ ਦੇਖਿਆ ਕਿ ਚੋਰੀ ਲਈ ਆਇਆ ਨੌਜਵਾਨ ਕੋਈ ਬਾਹਰੀ ਵਿਅਕਤੀ ਸੀ।

ਉਸ ਨੇ ਸੇਵਾਦਾਰਾਂ ਨੂੰ ਕਹਿ ਕੇ ਨੌਜਵਾਨ ਨੂੰ ਫੜ ਲਿਆ। ਫਿਰ ਉਸ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ।