ਫ਼ਿਰੋਜ਼ਪੁਰ | ਇਥੋਂ ਦੇ ਇਕ ਪੁਲਿਸ ਕਰਮਚਾਰੀ ਵੱਲੋਂ ਨਾਕਾ ਤੋੜ ਕੇ ਭੱਜਣ ਵਾਲੇ ਨੌਜਵਾਨ ਨੂੰ ਪਿੱਛਾ ਕਰਕੇ ਫੜ ਲਿਆ ਗਿਆ ਤਾਂ ਉਸ ਨੇ ਪੁਲਿਸ ਕਰਮਚਾਰੀ ਨੂੰ 500 ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ ਕਰਮਚਾਰੀ ਨੇ ਪੈਸੇ ਨਾ ਲੈ ਕੇ ਨੌਜਵਾਨ ‘ਤੇ ਬਣਦੀ ਕਾਰਵਾਈ ਕੀਤੀ। ਐਸਐਸਪੀ ਕੰਵਰਦੀਪ ਕੌਰ ਤੇ ਡੀਆਈਜੀ ਰਣਜੀਤ ਸਿੰਘ ਢਿੱਲੋਂ ਨੇ ਥਾਣਾ ਸਿਟੀ ਵਿਚ ਪਹੁੰਚ ਕੇ ਇਸ ਈਮਾਨਦਾਰ ਪੁਲਿਸ ਕਰਮਚਾਰੀ ਦੀ ਪ੍ਰਸ਼ੰਸਾ ਕੀਤੀ ਤੇ ਹੌਸਲਾ ਵਧਾਇਆ ।
ਪੁਲਿਸ ਕਰਮਚਾਰੀ ਦੇ ਚਰਚੇ ਪੂਰੇ ਫਿਰੋਜ਼ਪੁਰ ਵਿਚ ਚੱਲ ਰਹੇ ਹਨ ਤੇ ਈਮਾਨਦਾਰੀ ਲਈ ਖੂਬ ਸਰਾਹਿਆ ਜਾ ਰਿਹਾ ਹੈ।