ਸਹੁਰਿਆਂ ਘਰ ਜਾ ਕੇ ਨੌਜਵਾਨ ਨੇ ਆਪਣੇ ਆਪ ਨੂੰ ਲਾਈ ਅੱਗ, ਪਤਨੀ ਨਾਲ ਚੱਲ ਰਿਹਾ ਸੀ ਵਿਵਾਦ

0
208

ਅੰਮ੍ਰਿਤਸਰ, 29 ਨਵੰਬਰ| ਸੁਲਤਾਨਵਿੰਡ ਰੋਡ ‘ਤੇ ਇਕ ਘਰਵਾਲੇ ਵਲੋਂ ਪਰਿਵਾਰਕ ਕਲੇਸ਼ ਦੇ ਚਲਦੇ ਆਪਣੇ ਆਪ ਨੂੰ ਅੱਗ ਲਗਾ ਲਈ। ਪੀੜਤ ਨੌਜਵਾਨ ਵਲੋਂ ਸ਼ਰਾਬ ਪੀ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਪੀੜਤ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਪੀੜਿਤ ਦੀ ਪਤਨੀ ਪ੍ਰਮੀਤ ਕੌਰ ਦਾ ਕਹਿਣਾ ਹੈ ਕਿ 8 ਸਾਲ ਉਸਦੇ ਵਿਆਹ ਨੂੰ ਹੋ ਗਏ ਹਨ ਅਤੇ ਇਨ੍ਹਾਂ ਨੇ ਹੁਣ ਸ਼ਰਾਬ ਪੀਣੀ ਜ਼ਿਆਦਾ ਸ਼ੁਰੂ ਕਰ ਦਿਤੀ ਹੈ, ਜਿਸਦੀ ਵਜ੍ਹਾ ਨਾਲ ਘਰ ਵਿਚ ਕਲੇਸ਼ ਜ਼ਿਆਦਾ ਹੋ ਗਿਆ ਸੀ। ਇਸੇ ਵਜ੍ਹਾ ਨਾਲ ਅੱਜ ਉਨ੍ਹਾਂ ਦੇ ਪਤੀ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਹ ਪਿਛਲੇ 8 ਮਹੀਨਿਆਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ।

ਉਨ੍ਹਾਂ ਕਿਹਾ ਕਿ ਕਈ ਵਾਰ ਮੇਰੇ ਪਤੀ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੱਚਿਆਂ ਦੇ ਸਾਹਮਣੇ ਹੀ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸਨ। ਅੱਜ ਵੀ ਜ਼ਿਆਦਾ ਸ਼ਰਾਬ ਪੀ ਕੇ ਆਏ ਤੇ ਇਨ੍ਹਾਂ ਵਲੋਂ ਆਪਣੇ ਆਪ ਨੂੰ ਬਾਹਰ ਜਾ ਕੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ ਗਈ। ਸਾਰਾ ਗਲੀ ਮੁਹੱਲਾ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਆਪਣੇ ਆਪ ਨੂੰ ਖੁਦ ਅੱਗ ਲਗਾਈ ਹੈ, ਉਥੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਉਥੇ ਹੀ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਤਾਂ ਅਸੀਂ ਮੌਕੇ ‘ਤੇ ਪੁੱਜੇ ਹਾਂ। ਸਾਨੂੰ ਪੀੜਤ ਦੀ ਪਤਨੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਰਹੀ ਸੀ, ਕਿਉਂਕਿ ਉਸਦਾ ਪਤੀ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ। ਅੱਜ ਵੀ ਕਾਫੀ ਸ਼ਰਾਬ ਪੀ ਕੇ ਆਇਆ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਤੇ ਬਾਹਰ ਜਾ ਕੇ ਉਸਨੇ ਆਪਣੇ ਆਪ ਨੂੰ ਅੱਗ ਲਗਾ ਲਈ, ਜਿਸਦੇ ਚਲਦੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜੋ ਵੀ ਬਣਦੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ।