ਗੁਰਦਾਸਪੁਰ | ਬਟਾਲਾ ‘ਚ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਗੱਡੀ ‘ਤੇ ਹੂਟਰ ਅਤੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਲਗਾ ਕੇ ਘੁੰਮ ਰਹੇ ਨੌਜਵਾਨ ਨੂੰ ਟਰੈਫਿਕ ਪੁਲਿਸ ਨੇ ਰੋਕਿਆ ਤਾਂ ਉਹ ਕਾਰ ਛੱਡ ਕੇ ਭੱਜ ਗਿਆ। ਉਸ ਨੇ 200 ਮੀਟਰ ਤਕ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਆਪਣੇ ਪਿੱਛੇ ਭਜਾਇਆ।
ਨੌਜਵਾਨ ਦੌੜਦਾ ਹੋਇਆ ਥਾਣਾ ਸਿਵਲ ਲਾਈਨ ਜਾ ਪੁੱਜਾ ਜਿੱਥੇ ਮਗਰ ਦੌੜ ਕੇ ਆਏ ਟਰੈਫਿਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਕਾਬੂ ਕੀਤਾ। ਮੁਲਜ਼ਮ ਨੌਜਵਾਨ ਥਾਣਾ ਸਿਵਲ ਲਾਈਨ ਅੰਦਰ ਟਰੈਫਿਕ ਪੁਲਿਸ ਮੁਲਾਜ਼ਮ ਨਾਲ ਉਲਝ ਵੀ ਗਿਆ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਗੱਡੀ ਨੂੰ ਜ਼ਬਤ ਕਰ ਲਿਆ ਹੈ।