ਨੌਜਵਾਨ ਦੇ ਮਾਮੀ ਨਾਲ ਸਨ ਸੰਬੰਧ, ਮਾਮੇ ਨੇ ਭਾਣਜੇ ਦਾ ਕੀਤਾ ਬੇਰਹਿਮੀ ਨਾਲ ਕਤਲ

0
1833

ਲੁਧਿਆਣਾ | ਲੁਧਿਆਣਾ ‘ਚ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪਹਿਲਾਂ ਅੱਜ ਸਵੇਰੇ ਇਕ ਕਾਰੋਬਾਰੀ ਨੇ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਤੇ ਹੁਣ ਇਥੋਂ ਦੇ ਰਾਜੀਵ ਇਨਕਲੇਵ ਨੇੜੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਸਪਨ ਕੁਮਾਰ ਸ਼ਾਹ (28) ਵਾਸੀ ਜਗੀਰਪੁਰ ਰੋਡ ਨਜ਼ਦੀਕ ਰਾਜੀਵ ਇਨਕਲੇਵ ਵਜੋਂ ਹੋਈ। ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਮਾਮੇ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਆਪਣੀ ਮਾਮੀ ਨਾਲ ਸੰਬੰਧ ਸਨ, ਜਿਸ ਕਰਕੇ ਮਾਮੇ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ASP ਦਵਿੰਦਰ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਸਪਨ ਭੱਠੇ ‘ਤੇ ਕੰਮ ਕਰਦਾ ਸੀ, ਜੋ ਆਪਣੇ ਮਾਮਾ ਸਰਵਣ ਸ਼ਾਹ ਨਾਲ ਰਹਿੰਦਾ ਸੀ। 3 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤੇ ਕੁਝ ਦਿਨ ਪਹਿਲਾਂ ਹੀ ਵਾਪਸ ਇਥੇ ਸਰਵਣ ਕੋਲ ਰਹਿਣ ਆਇਆ ਸੀ।

ਭੱਠੇ ਦੇ ਮਾਲਕ ਅਭਿਸ਼ੇਕ ਨੇ ਕੰਮ ‘ਤੇ ਆਉਣ ਕਰਕੇ ਉਸ ਨੂੰ ਕਈ ਵਾਰ ਫੋਨ ਲਗਾਇਆ ਪਰ ਉਸ ਨੇ ਫੋਨ ਨਹੀਂ ਚੁੱਕਿਆ। ਮਾਲਕ ਨੇ ਸਪਨ ਨਾਲ ਕੰਮ ਕਰਨ ਵਾਲੇ ਸਿੱਧੂ ਕੁਮਾਰ ਨੂੰ ਉਸ ਨੂੰ ਨਾਲ ਲਿਆਉਣ ਲਈ ਭੇਜ ਦਿੱਤਾ, ਜਦੋਂ ਸਿੱਧੂ ਉਥੇ ਪਹੁੰਚਿਆ ਤਾਂ ਸਰਵਣ ਨੇ ਉਸ ਨੂੰ ਭਜਾ ਦਿੱਤਾ।

ਸ਼ਾਮ ਨੂੰ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੁੱਲ੍ਹਵਾਇਆ ਤੇ ਸਰਵਣ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਪਨ ਮਰ ਚੁੱਕਾ ਹੈ। ਜਦੋ ਉਨ੍ਹਾਂ ਨੇ ਅੰਦਰ ਜਾ ਕੇ ਲਾਸ਼ ਦੇਖੀ ਤਾਂ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸਪਨ ਦੇ ਮਾਮਾ ਸਰਵਣ ਸ਼ਾਹ ਨੇ ਹੀ ਆਪਣੀ ਪਤਨੀ ਨਾਲ ਸੰਬੰਧ ਕਰਕੇ ਹੀ ਉਸ ਦਾ ਕਤਲ ਕੀਤਾ ਹੈ

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)