ਬਠਿੰਡਾ ‘ਚ ਚਿੱਟੇ ਦਾ ਟੀਕਾ ਲਗਾਉਣ ਮਗਰੋਂ ਨੌਜਵਾਨ ਹੋਇਆ ਬੇਹੋਸ਼, ਪ੍ਰਾਈਵੇਟ ਪਾਰਟ ‘ਤੇ ਲਗਾਈ ਸੀ ਸਰਿੰਜ

0
4303

ਬਠਿੰਡਾ, 24 ਫਰਵਰੀ | ਸ਼ਹਿਰ ਦੇ 100 ਫੁੱਟੀ ਰੋਡ ‘ਤੇ ਚਿੱਟੇ ਦਾ ਟੀਕਾ ਲਗਾਉਣ ਤੋਂ ਬਾਅਦ ਇਕ ਨੌਜਵਾਨ ਬੇਹੋਸ਼ ਹੋ ਗਿਆ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਉਕਤ ਨੌਜਵਾਨ ਨੇ ਆਪਣੇ ਗੁਪਤ ਅੰਗ ‘ਤੇ ਚਿੱਟੇ ਦਾ ਟੀਕਾ ਲਗਾਇਆ ਹੋਇਆ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਸਮਾਜ ਸੇਵੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੇ ਤੇ ਨੌਜਵਾਨ ਦੇ ਪ੍ਰਾਈਵੇਟ ਪਾਰਟ ‘ਚੋਂ ਸਰਿੰਜ ਕੱਢ ਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ।

ਜਾਣਕਾਰੀ ਅਨੁਸਾਰ ਮਹੇਸ਼ਵਰੀ ਚੌਕ ਨੇੜੇ ਇਕ ਨੌਜਵਾਨ ਨੇ ਚਿੱਟੇ ਦਾ ਟੀਕਾ ਲਗਾ ਲਿਆ। ਓਵਰਡੋਜ਼ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਸੁਸਾਇਟੀ ਦੇ ਮੁਲਾਜ਼ਮਾਂ ਨੇ ਨੌਜਵਾਨ ਕੋਲੋਂ ਚਿੱਟਾ ਤੇ ਸਰਿੰਜ ਬਰਾਮਦ ਕੀਤੀ। ਨੌਜਵਾਨ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।